ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਕਾਂਜੀਕੁੰਡ 'ਚ ਫੌਜ ਨੇ ਅਬਦੁੱਲ ਅਹਿਮਦ ਗਨੀ ਨਾਂ ਦੇ ਇਕ ਵਿਅਕਤੀ ਦੇ ਗਰੀਬ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਚੁੱਕੀ ਹੈ। ਇਹ ਪਰਿਵਾਰ ਦੇਵਸਰ ਅਰਮਪੋਰਾ ਦਾ ਰਹਿਣ ਵਾਲਾ ਹੈ। ਪਰਿਵਾਰ ਦਾ ਇਕਲੌਤਾ ਬੇਟਾ ਹਿਲਾਲ ਅਹਿਮਦ ਪਿਛਲੇ ਸਾਲ ਫੌਜ 'ਚ ਭਰਤੀ ਹੋਇਆ ਸੀ ਇਕ ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਘਰ 'ਚ ਹੀ ਹੈ। ਹਿਲਾਲ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਹੈ ਅਤੇ ਬਿਸਤਰ 'ਤੇ ਹੋਣ ਕਾਰਨ ਪਰਿਵਾਰ ਦਾ ਗੁਜਾਰਾ ਕਾਫੀ ਮੁਸ਼ਕਿਲ ਨਾਲ ਚੱਲ ਰਿਹਾ ਹੈ।
ਫੌਜ ਨੇ ਪਰਿਵਾਰ ਨੂੰ ਘਰ ਦਾ ਜ਼ਰੂਰੀ ਘਰ ਦਾ ਸਮਾਨ ਭੇਜਿਆ, ਜਿਸ 'ਚ ਦਾਲ, ਚੌਲ, ਮਿੱਟੀ ਦਾ ਤੇਲ, ਕੰਬਲ ਆਦਿ ਭੇਜਿਆ ਗਿਆ। ਪਰਿਵਾਰ ਨੇ ਫੌਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁਸ਼ਕਿਲ ਦੇ ਸਮੇਂ ਫੌਜ ਦਿੱਤੀ ਜਾ ਰਹੀ ਮਦਦ ਨਾਲ ਪਰਿਵਾਰ ਨੂੰ ਕਾਫੀ ਸਹਾਰਾ ਮਿਲ ਰਿਹਾ ਹੈ। ਪਰਿਵਾਰ 'ਚ ਤਿੰਨ ਬੇਟੀਆਂ ਹਨ, ਜਿਨਾਂ ਚੋਂ ਦੋ ਦਾ ਵਿਆਹ ਹੋ ਗਿਆ ਹੈ। ਹਿਲਾਲ ਦੀ ਭੈਣ ਸ਼ੌਕਤ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਫੌਜ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹਿਲਾਲ ਦੇ ਦਿਮਾਗ 'ਚ ਕਾਫੀ ਸੱਟਾਂ ਲੱਗੀਆਂ ਹਨ। ਉਸ ਦੇ ਇਲਾਜ ਲਈ ਪੈਸਾ ਚਾਹੀਦਾ ਹੈ। ਪਰਿਵਾਰ ਤਾਂ ਖਾਣ ਤੱਕ ਵੀ ਮੁਹਤਾਜ ਹੈ ਤਾਂ ਅਜਿਹੇ 'ਚ ਹਿਲਾਲ ਦਾ ਇਲਾਜ ਕਿਵੇਂ ਕਰਵਾਏਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਿੰਡ ਵਾਲਿਆਂ ਵੱਲੋਂ ਉਨ੍ਹਾਂ ਨੂੰ ਕਾਫੀ ਮਦਦ ਮਿਲਦੀ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਘਰ 'ਚ ਇਕਲੌਤੇ ਕਮਾਉਣ ਵਾਲੇ ਮੈਂਬਰ ਦੀ ਮਦਦ ਕੀਤੀ ਜਾਵੇ।
ਛਾਪਾ ਮਾਰਨ ਗਈ ਐੱਨ. ਆਈ. ਏ. ਤੇ ਪੁਲਸ ਦੀ ਟੀਮ 'ਤੇ ਫਾਇਰਿੰਗ
NEXT STORY