ਜੰਮੂ— ਅਰਨੀਆ ਸੈਕਟਰ ਦੇ ਜਬੋਵਾਲ 'ਚ ਝੋਨੇ ਦੀ ਫਸਲ ਦੀ ਪਨੀਰੀ ਲਾਉਣ ਦੌਰਾਨ ਖੇਤ 'ਚ ਭਾਰੀ ਵਿਸਫੋਟ ਹੋਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮਾਰਿਆ ਗਿਆ ਮਜ਼ਦੂਰ ਬਿਹਾਰ ਦਾ ਸੀ।
ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਜਬੋਵਾਲ ਪਿੰਡ 'ਚ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਖੇਤ 'ਚ ਪਨੀਰੀ ਲਾ ਰਹੇ ਬਿਹਾਰੀ ਮਜ਼ਦੂਰ ਦੇ ਹੱਥ ਨਾਲ ਕੋਈ ਚੀਜ਼ ਟਕਰਾਈ, ਉਸੇ ਸਮੇਂ ਵਿਸਫੋਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ, ਜਦਕਿ 5 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਗੋਲੀਬਾਰੀ ਦੌਰਾਨ ਡਿੱਗਿਆ ਕੋਈ ਲਾਈਵ ਸ਼ੈੱਲ ਹੋਵੇਗਾ, ਜੋ ਫਟਿਆ ਨਹੀਂ ਸੀ ਅਤੇ ਮਜ਼ਦੂਰ ਦੇ ਹੱਥ ਲਾਉਂਦਿਆਂ ਹੀ ਫਟ ਗਿਆ।
ਕਾਲਜ ਦੀ 7ਵੀਂ ਮੰਜ਼ਲ ਤੋਂ ਛਾਲ ਮਾਰ ਕੇ ਲੜਕੀ ਨੇ ਕੀਤੀ ਖੁਦਕੁਸ਼ੀ
NEXT STORY