ਕੁਰੂਕੁਸ਼ੇਤਰ (ਭਾਸ਼ਾ)- ਹਰਿਆਣਾ ਦਾ ਕੁਰੂਕੁਸ਼ੇਤਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਤੇ ਉਦਯੋਗਪਤੀ ਨਵੀਨ ਜਿੰਦਲ ਨੇ ਵੀਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨੇ ਆਪਣੀ ਪਤਨੀ ਸ਼ਾਲੂ ਦੀ ਚੱਲ-ਅਚੱਲ ਜਾਇਦਾਦ ਕਰੀਬ 1,000 ਕਰੋੜ ਐਲਾਨ ਕੀਤਾ। ਕੁਰੂਕੁਸ਼ੇਤਰ 'ਚ ਚੋਣ ਅਧਿਕਾਰੀ ਦੇ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲੇ ਜਿੰਦਲ (54) ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੇ ਅਤੇ ਪਤਨੀ ਸ਼ਾਲੂ ਕੋਲ ਕੋਈ ਵਾਹਨ ਨਹੀਂ ਹੈ। ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਦੇ ਪ੍ਰਧਾਨ ਜਿੰਦਲ ਜਦੋਂ ਨਾਮਜ਼ਦਗੀ ਪੱਤਰ ਕਰਨ ਗਏ ਤਾਂ ਉਨ੍ਹਾਂ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਸਨ। ਅਮਰੀਕਾ ਦੇ ਡਲਾਸ 'ਚ ਸਥਿਤ ਟੈਕਸਾਸ ਯੂਨੀਵਰਸਿਟੀ ਤੋਂ ਐੱਮ.ਬੀ.ਏ. ਦੀ ਪੜ੍ਹਾਈ ਕਰਨ ਵਾਲੇ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਪਤਨੀ ਸ਼ਾਲੂ ਕੋਲ 40 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਸੋਨਾ ਅਤੇ ਹੋਰ ਗਹਿਣੇ ਹਨ।
ਚੋਣ ਹਲਫ਼ਨਾਮੇ 'ਚ ਜਿੰਦਲ ਨੇ ਆਪਣੀ ਅਚੱਲ ਜਾਇਦਾਦ 88,673.68 ਲੱਖ ਰੁਪਏ (ਕਰੀਬ 886 ਕਰੋੜ ਰੁਪਏ) ਅਤੇ ਪਤਨੀ ਦੀ ਅਚੱਲ ਜਾਇਦਾਦ 11,461.75 ਲੱਖ ਰੁਪਏ (ਕਰੀਬ 114 ਕਰੋੜ ਰੁਪਏ) ਐਲਾਨ ਕੀਤੀ ਹੈ। ਉਨ੍ਹਾਂ ਨੇ ਆਪਣੀ ਚੱਲ ਜਾਇਦਾਦ ਕਰੀਬ 11 ਕਰੋੜ ਰੁਪਏ ਅਤੇ ਕੁੱਲ ਦੇਣਦਾਰੀਆਂ 6.94 ਕਰੋੜ ਰੁਪਏ ਐਲਾਨ ਕੀਤੀ ਹੈ। ਉਨ੍ਹਾਂ ਨੇ ਵਿੱਤ ਸਾਲ 2022-23 ਲਈ ਆਪਣੀ ਕੁੱਲ ਜਾਇਦਾਦ 74.83 ਕਰੋੜ ਰੁਪਏ ਐਲਾਨ ਕੀਤੀ ਹੈ। ਮਾਰਚ 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜਿੰਦਲ 2004 ਤੋਂ 2014 ਤੱਕ ਕੁਰੂਕੁਸ਼ੇਤਰ ਤੋਂ ਸੰਸਦ ਮੈਂਬਰ ਰਹੇ। ਜਿੰਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਅਪਰਾਧਕ ਮਾਮਲੇ 'ਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ। ਕੁਰੂਕੁਸ਼ੇਤਰ ਸੀਟ 'ਤੇ ਜਿੰਦਲ ਦਾ ਮੁਕਾਬਲਾ ਇੰਡੀਅਨ ਨੈਸ਼ਨਲ ਲੋਕਦਲ ਦੇ ਅਭੈ ਸਿੰਘ ਚੌਟਾਲਾ ਅਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਨਾਲ ਹੈ। ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' 'ਚ ਸ਼ਾਮਲ 'ਆਪ' ਕੁਰੂਕੁਸ਼ੇਤਰ ਸੀਟ 'ਤੇ ਚੋਣ ਲੜ ਰਹੀ ਹੈ, ਜਦੋਂ ਕਿ ਬਾਕੀ 9 ਸੀਟਾਂ 'ਤੇ ਕਾਂਗਰਸ ਨੇ ਆਪਣੇ ਉਮੀਦਵਾਰ ਉਤਾਰੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੈਂਡਿੰਗ ਦੌਰਾਨ ਕ੍ਰੈਸ਼ ਹੋਇਆ ਹੈਲੀਕਾਪਟਰ, ਸ਼ਿਵ ਸੈਨਾ ਦੀ ਆਗੂ ਨੂੰ ਆਇਆ ਸੀ ਲੈਣ
NEXT STORY