ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ 'ਚ 49,000 ਕਰੋੜ ਰੁਪਏ ਦੇ ਨਿਵੇਸ਼ ਨਾਲ NHAI ਦੇ ਲਗਭਗ 75 ਟਨਲ ਪ੍ਰੋਜੈਕਟ ਨਿਰਮਾਣ ਅਧੀਨ ਹਨ। 'ਸੁਰੱਖਿਅਤ ਅਤੇ ਟਿਕਾਊ ਸੁਰੰਗ ਨਿਰਮਾਣ' 'ਤੇ ਵਿਸ਼ਵ ਸੁਰੰਗ ਦਿਵਸ 2024 ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਸੁਰੰਗ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ ਸੁਫ਼ਨਾ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਬਣਾਉਣਾ ਹੋਵੇਗਾ। ਸਾਡੀ ਸਰਕਾਰ ਨੇ ਦੇਸ਼ ਵਿੱਚ ਚੰਗੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਸੁਰੰਗਾਂ ਵਿੱਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ NHAI ਨੇ 20,000 ਕਰੋੜ ਰੁਪਏ ਦੀ ਲਾਗਤ ਨਾਲ 49 ਕਿਲੋਮੀਟਰ ਦੀ ਲੰਬਾਈ ਦੇ 35 ਸੁਰੰਗ ਪ੍ਰੋਜੈਕਟ ਪੂਰੇ ਕੀਤੇ ਹਨ।
ਇਹ ਵੀ ਪੜ੍ਹੋ- ਕਿਸਾਨਾਂ ਨੇ ਖਿੱਚੀ ਦਿੱਲੀ ਜਾਣ ਦੀ ਤਿਆਰੀ, ਭਖਿਆ ਮਾਹੌਲ, ਹਰਿਆਣਾ 'ਚ ਧਾਰਾ 144 ਲੱਗੀ
ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ 49,000 ਕਰੋੜ ਰੁਪਏ ਦੀ ਲਾਗਤ ਨਾਲ 146 ਕਿਲੋਮੀਟਰ ਲੰਬਾਈ ਦੀਆਂ 75 ਸੁਰੰਗਾਂ ਦੇ ਪ੍ਰਾਜੈਕਟ ਚੱਲ ਰਹੇ ਹਨ, ਜਦੋਂ ਕਿ 1.10 ਟ੍ਰਿਲੀਅਨ ਰੁਪਏ ਦੀ ਲਾਗਤ ਵਾਲੀਆਂ 78 ਸੁਰੰਗ ਪ੍ਰਾਜੈਕਟ ਦੇਸ਼ ਵਿੱਚ ਆ ਰਹੇ ਹਨ, ਜੋ 285 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਨਗੇ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਮੇਰੀ ਆਸਾਮ ਦੇ ਸੀ.ਐੱਮ ਨਾਲ ਮੀਟਿੰਗ ਹੋਈ ਸੀ। ਬ੍ਰਹਮਪੁੱਤਰ ਨਦੀ ਦੇ ਹੇਠਾਂ ਅਸੀਂ ਇੱਕ ਵੱਡੀ ਸੁਰੰਗ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਲਈ ਇਸ ਉਦਯੋਗ ਨਾਲ ਜੁੜੇ ਸਾਰੇ ਠੇਕੇਦਾਰਾਂ ਅਤੇ ਸਲਾਹਕਾਰਾਂ ਲਈ ਮੈਨੂੰ ਲੱਗਦਾ ਹੈ ਕਿ ਇੱਥੇ ਬਹੁਤ ਹੋਣ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਅੱਜ ਸੁਰੰਗ ਨਾ ਸਿਰਫ਼ ਸੜਕੀ ਨੈੱਟਵਰਕ ਲਈ ਸਗੋਂ ਹਾਈਡਰੋ ਪ੍ਰੋਜੈਕਟਾਂ, ਮੈਟਰੋ, ਰੇਲਵੇ ਲਈ ਹਰ ਥਾਂ ਇੱਕ ਬਹੁਤ ਮਹੱਤਵਪੂਰਨ ਕਾਰਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲਾਂ ਨੇ ਸਿਹਤ ਸੇਵਾ FDI ’ਚ 50 ਫੀਸਦੀ ਹਿੱਸੇਦਾਰੀ ਕੀਤੀ ਹਾਸਲ
NEXT STORY