ਸੁਲਤਾਨਪੁਰ– ਬਾਰੇ ਇਤਰਾਜ਼ਯੋਗ ਟਿੱਪਣੀ ਦੇ ਇਕ ਮਾਮਲੇ ਵਿਚ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਇਸਤਗਾਸਾ ਪੱਖ ਦੇ ਵਕੀਲ ਅਨਿਲ ਤਿਵਾੜੀ ਨੇ ਦੱਸਿਆ ਕਿ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਮੌਰਿਆ ਵਿਰੁੱਧ 18 ਦਸੰਬਰ 2014 ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਪਰ ਇਸ ਮਾਮਲੇ ਵਿਚ ਮੌਰਿਆ ਨੇ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਤੋਂ ਸਟੇਅ ਆਰਡਰ ਹਾਸਲ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ਦੀ ਮਿਆਦ ਪੂਰੀ ਹੋ ਜਾਣ ’ਤੇ ਅਦਾਲਤ ਨੇ ਬੁੱਧਵਾਰ ਸਵਾਮੀ ਪ੍ਰਸਾਦ ਮੌਰਿਆ ਨੇ ਹਾਜ਼ਰ ਹੋਣਾ ਸੀ ਪਰ ਉਨ੍ਹਾਂ ਦੇ ਹਾਜ਼ਰ ਨਾ ਹੋਣ ’ਤੇ ਅਦਾਲਤ ਨੇ ਉਨ੍ਹਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਜਨਵਰੀ ਨੂੰ ਹੋਵੇਗੀ।
ਓਧਰ ਸਵਾਮੀ ਪ੍ਰਸਾਦ ਨੇ ਬੁੱਧਵਾਰ ਕਿਹਾ ਕਿ ਉਹ ਭਾਜਪਾ ਵਿਚ ਵਾਪਸ ਨਹੀਂ ਜਾਣਗੇ। ਆਪਣੇ ਪੱਤੇ 14 ਜਨਵਰੀ ਨੂੰ ਖੋਲ੍ਹਣਗੇ। ਉਨ੍ਹਾਂ ਆਪਣੇ ਭਵਿੱਖ ਦੀਆਂ ਯੋਜਨਾਵਾਂ ’ਤੇ ਸਸਪੈਂਸ ਕਾਇਮ ਰੱਖਦੇ ਹੋਏ ਕਿਹਾ ਕਿ ਉਹ ਆਪਣੀ ਉਸ ਗੱਲ ’ਤੇ ਕਾਇਮ ਹਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਸਿਰਫ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ।
ਉਪਰੀ ਸ਼ਿਮਲਾ ’ਚ ਬਰਫਬਾਰੀ, 2 ਦਿਨ ਧੁੰਦ ਦਾ ਯੈਲੋ ਅਲਰਟ
NEXT STORY