ਦੇਹਰਾਦੂਨ– ਉਤਰਾਖੰਡ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਅਤੇ ਵਿਸ਼ੇਸ਼ ਕਾਰਜ ਬਲ (ਐੱਸ. ਟੀ. ਐੱਫ.) ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਫਰਜ਼ੀ ਲੋਨ ਐਪ ਰਾਹੀਂ ਧੋਖਾਦੇਹੀ ਕਰਨ ਵਾਲੇ ਕੌਮਾਂਤਰੀ ਠੱਗ ਗਿਰੋਹ ਦੇ ਇਕ ਭਾਰਤੀ ਮਾਸਟਮਾਈਂਡ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਹੈ। ਉਸ ਦੇ ਸਹਿਯੋਗੀ 5 ਚੀਨੀ ਨਾਗਰਿਕਾਂ ਵਿਰੁੱਧ ਵੀ ਕਾਰਵਾਈ ਦੀ ਤਿਆਰੀ ਹੈ।
ਸੂਬੇ ਦੇ ਡੀ. ਜੀ. ਪੀ. ਅਸ਼ੋਕ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਹਰਾਦੂਨ ਦੇ ਲੂਨੀਆ ਮੁਹੱਲਾ ਵਾਸੀ ਦੇ ਨਾਲ ਲਗਭਗ 17 ਲੱਖ ਰੁਪਏ ਦੀ ਆਨਲਾਈਨ ਲੋਨ ਐਪ ਰਾਹੀਂ ਸਾਈਬਰ ਠੱਗੀ ਹੋਈ, ਜਿਸ ਦੀ ਜਾਂਚ ਵਿਚ ਸਾਈਬਰ ਸੈੱਲ ਨੇ ਪਹਿਲੀ ਨਜ਼ਰੇ ਪਾਇਆ ਕਿ ਭਾਰਤ ਸਰਕਾਰ ਦੇ ਐੱਨ. ਸੀ. ਆਰ. ਪੀ. ਪੋਰਟਲ ’ਤੇ ਵੀ ਫਰਜ਼ੀ ਲੋਨ ਐਪ ਰਾਹੀਂ ਧੋਖਾਦੇਹੀ ਦਾ ਸ਼ਿਕਾਰ ਹੋਏ ਪੀੜਤਾਂ ਦੀਆਂ ਵੱਖ-ਵੱਖ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਕਤ ਦੋਸ਼ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਅੰਕੁਰ ਢੀਂਗਰਾ ਨੂੰ ਉਸ ਦੇ ਗੁੜਗਾਓਂ ਸਥਿਤ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ।
ਹਿਮਾਚਲ ਦੇ CM ਸੁਖਵਿੰਦਰ ਸੁੱਖੂ ਨੇ ਮੰਤਰੀਆਂ ਨੂੰ ਵੰਡੇ ਵਿਭਾਗ, ਜਾਣੋ ਕਿਸ ਨੂੰ ਕੀ ਮਿਲਿਆ
NEXT STORY