ਸੋਨੀਪਤ– ਪੇਪਰ ਲੀਕ ਕਰਨ ਵਾਲੇ ਸਾਲਵਰ ਗਿਰੋਹ ਦੇ 3 ਹੋਰਨਾਂ ਮੁਲਜ਼ਮਾਂ ਨੂੰ ਐੱਸ. ਟੀ. ਐੱਫ. ਸੋਨੀਪਤ ਨੇ ਗ੍ਰਿਫਤਾਰ ਕੀਤਾ ਹੈ। ਹੁਣ ਤੱਕ 38 ਮੁਲਜ਼ਮ ਇਸ ਮਾਮਲੇ ’ਚ ਗ੍ਰਿਫਤਾਰ ਹੋ ਚੁਕੇ ਹਨ। ਮੁਲਜ਼ਮਾਂ ’ਚ ਸੋਨੀਪਤ ਦੇ ਪਿੰਡ ਸਿਕੰਦਰਪੁਰ ਮਾਜਰਾ ਦਾ ਸੁਨੀਲ ਕੁਮਾਰ, ਭਗਤ ਸਿੰਘ ਕਾਲੋਨੀ ਦਾ ਮਨਜੀਤ ਅਤੇ ਝੱਜਰ ਦੇ ਖੌਰਪੁਰ ਪਿੰਡ ਦਾ ਵਿਸ਼ਾਲ ਸ਼ਾਮਲ ਹਨ। ਇਨ੍ਹਾਂ ’ਚੋਂ ਮਨਜੀਤ ਉਕਤ ਗੈਂਗ ਨਾਲ ਜੁੜ ਕੇ ਪੇਪਰ ਪਾਸ ਕਰਨ ਪਿਛੋਂ ਰੇਲਵੇ ’ਚ ਨੌਕਰੀ ਹਾਸਲ ਕਰ ਚੁਕਾ ਹੈ। ਵਿਸ਼ਾਲ ਯੈੱਸ ਬੈਂਕ ’ਚ ਮੁਲਾਜ਼ਮ ਹੈ। ਤੀਜਾ ਮੁਲਜ਼ਮ ਸੁਨੀਲ ਗੁਹਾਨਾ ਵਿਖੇ ਕੋਚਿੰਗ ਸੈਂਟਰ ਚਲਾਉਂਦਾ ਹੈ। ਨਾਲ ਹੀ ਉਸ ਦੀ ਦੋ ਲੈਬਾਰਟਰੀਆਂ ’ਚ ਭਾਈਵਾਲੀ ਵੀ ਹੈ। ਤਿੰਨੋਂ ਮੁਲਜ਼ਮ ਗੈਂਗ ਲਈ ਵਿਦਿਆਰਥੀ ਲੈ ਕੇ ਆਉਂਦੇ ਸਨ। ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਕਮਿਸ਼ਨ ਮਿਲਦੀ ਸੀ।
ਐੱਸ. ਟੀ. ਐੱਫ. ਸੋਨੀਪਤ ਦੇ ਇੰਚਾਰਜ ਇੰਸਪੈਕਟਰ ਸਤੀਸ਼ ਨੇ ਦੱਸਿਆ ਕਿ ਪਾਨੀਪਤ ’ਚ ਦਰਜ ਮੁਕੱਦਮੇ ’ਚ ਸੁਨੀਲ, ਮਨਜੀਤ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਗਿਰੋਹ 2013 ਤੋਂ ਸਰਗਰਮ ਸੀ। ਗਿਰੋਹ ਦਾ ਮੁਖੀ ਦਿੱਲੀ ਪੁਲਸ ਦੇ ਇਕ ਸਿਪਾਹੀ ਰੋਬਿਨ ਦੇ ਨਾਲ ਹੀ ਰੂਸ ਦੇ ਇਕ ਹੈਕਰ ਨਾਲ ਮਿਲਿਆ ਹੋਇਆ ਸੀ । ਪੂਰੀ ਲੈਬਾਰਟਰੀ ਹੈਕ ਕਰਵਾਉਣ ਦੇ ਇਕ ਮੁਲਜ਼ਮ ਪਲਵਲ ਦੇ ਇਕ ਪਿੰਡ ਅਤਰਚਕਾ ਦੇ ਰਾਜ ਸਿੰਘ ਸਮੇਤ 38 ਮੁਲਜ਼ਮਾਂ ਦੀ ਹੁਣ ਤੱਕ ਗ੍ਰਿਫਤਾਰੀ ਹੋ ਚੁਕੀ ਹੈ।
UP ਬੋਰਡ ਦੀ10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ, ਯੋਗੀ ਨੇ ਵਿਦਿਆਰਥੀਆਂ ਦਾ ਵਧਾਇਆ ਹੌਂਸਲਾ
NEXT STORY