ਸ਼੍ਰੀਨਗਰ (ਅਰੀਜ)- ਸੂਬਾ ਜਾਂਚ ਏਜੰਸੀ (ਐੱਸ. ਆਈ. ਏ.) ਜੰਮੂ ਨੇ ਮੰਗਲਵਾਰ ਨੂੰ ਜੰਮੂ ਦੇ ਗਾਂਧੀ ਨਗਰ ਪੁਲਸ ਥਾਣੇ ’ਚ ਦਰਜ ਨਾਰਕੋ ਅੱਤਵਾਦੀ ਫੰਡਿੰਗ ਮਾਮਲੇ ਦੇ ਸਬੰਧ ’ਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ’ਚ ਕਈ ਸਥਾਨਾਂ ’ਤੇ ਛਾਪੇਮਾਰੀ ਕੀਤੀ। ਇਕ ਬਿਆਨ ਅਨੁਸਾਰ ਐੱਸ. ਆਈ. ਏ. ਜੰਮੂ ਨੇ ਜ਼ਿਲਾ ਪੁਲਸ ਅਤੇ ਬਾਰਾਮੂਲਾ ਦੇ ਨਾਗਰਿਕ ਪ੍ਰਸ਼ਾਸਨ ਦੀ ਮਦਦ ਨਾਲ ਉੜੀ ਦੇ ਨਾਂਬਲਾ ਇਲਾਕੇ ’ਚ ਕਈ ਸਥਾਨਾਂ ’ਤੇ ਨਾਰਕੋ ਅੱਤਵਾਦੀ ਫੰਡਿੰਗ ਮਾਮਲੇ ਦੇ ਸਬੰਧ ’ਚ ਛਾਪੇਮਾਰੀ ਕੀਤੀ।
ਇਸ ਦੌਰਾਨ ਸਰਹੱਦ ਪਾਰ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਅੱਤਵਾਦੀ ਮਾਡਿਊਲ, ਵੱਖਵਾਦੀਆਂ, ਓ. ਜੀ. ਡਬਲਯੂ., ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਲਈ ਪੈਸਾ ਇਕੱਠੇ ਕਰਨ ਦੇ ਸਬੰਧ ’ਚ ਵੱਡੀ ਗਿਣਤੀ ’ਚ ਸਬੂਤ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਜਾਂਚ ਦੌਰਾਨ ਨਸ਼ੇ ਵਾਲੇ ਪਦਾਰਥਾਂ ਤੋਂ ਮਿਲੇ ਧਨ ਦੀ ਵਰਤੋਂ ਕੁਝ ਨਕਲੀ ਪੱਤਰਕਾਰਾਂ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਅੱਤਵਾਦ ਦਾ ਸਮਰਥਨ ਕਰਨ ਲਈ ਕੀਤਾ ਗਿਆ ਹੈ। ਇਸ ਤੋਂ ਇਲਾਵਾ ਛਾਪੇਮਾਰੀ ਦੌਰਾਨ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ’ਚ ਅੱਗੇ ਦੀ ਜਾਂਚ ਜਾਰੀ ਹੈ।
ਫੜਿਆ ਗਿਆ DSP ਦਾ ਕਾਤਲ, ਪੁਲਸ ਨਾਲ ਹੋਏ ਮੁਕਾਬਲੇ 'ਚ ਗੋਲੀ ਲੱਗਣ ਤੋਂ ਬਾਅਦ ਕੀਤਾ ਕਾਬੂ
NEXT STORY