ਨਵੀਂ ਦਿੱਲੀ - ਦਿੱਲੀ ’ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ’ਚ 18 ਤੋਂ 44 ਸਾਲ ਦੀ ਉਮਰ ਵਾਲੇ ਲੋਕਾਂ ਲਈ ਵੈਕਸੀਨੇਸ਼ਨ ਮੁਹਿੰਮ ਜਾਰੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਪੂਸਾ ਰੋਡ ਵਿਖੇ ਰਾਧਾਸਵਾਮੀ ਸਤਿਸੰਗ ਬਿਆਸ ਪੁੱਜੇ ਅਤੇ ਉਥੇ ਚੱਲ ਰਹੀ ਵੈਕਸੀਨੇਸ਼ਨ ਮੁਹਿੰਮ ਦੀ ਸਮੀਖਿਆ ਕੀਤੀ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਸੈਂਟਰਾਂ ’ਚ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ ਪਰ ਸਾਨੂੰ ਜਾਰੀ ਰੱਖਣ ਲਈ ਹੋਰ ਜ਼ਿਆਦਾ ਵੈਕਸੀਨ ਡੋਜ਼ ਦੀ ਲੋੜ ਹੈ।
ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ
ਦਿੱਲੀ ’ਚ ਮੈਡੀਕਲ ਆਕਸੀਜ਼ਨ ਦੀ ਘਾਟ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ’ਚ ਹੁਣ ਵੀ ਆਕਸੀਜਨ ਸਪਲਾਈ ਨੂੰ ਲੈ ਕੇ ਸਮੱਸਿਆਵਾਂ ਆ ਰਹੀਆਂ ਹਨ ਪਰ ਸਾਨੂੰ ਹਰ ਜਗ੍ਹਾ ਤੋਂ ਇਸ ਨੂੰ ਲੈ ਕੇ ਸਪੋਰਟ ਮਿਲ ਰਹੀ ਹੈ।
ਰਾਸ਼ਟਰੀ ਰਾਜਧਾਨੀ ’ਚ ਲਗਭਗ 500 ਕੇਂਦਰਾਂ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਜਦਕਿ 3 ਵੱਡੇ ਪ੍ਰਾਈਵੇਟ ਹਸਪਤਾਲਾਂ ਅਪੋਲੋ, ਫੋਰਟਿਸ ਅਤੇ ਮੈਕਸ ਨੇ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਸ਼ਨੀਵਾਰ ਤੋਂ ਟੀਕਾਕਰਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ
ਦਿੱਲੀ ਸਰਕਾਰ ਨੇ ਉਤਪਾਦਕਾਂ ਤੋਂ ਟੀਕੇ ਦੀਆਂ 1.34 ਕਰੋੜ ਖੁਰਾਕਾਂ ਖਰੀਦੀਆਂ ਹਨ ਜੋ ਅਗਲੇ 3 ਮਹੀਨਿਆਂ ’ਚ ਮਿਲ ਜਾਣਗੀਆਂ। ਇਨ੍ਹਾਂ ’ਚੋਂ 67 ਲੱਖ ਖੁਰਾਕਾਂ ਪੁਣੇ ਵਿਖੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਖਰੀਦਿਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਾਰਥਨਾ ਲਈ ਨਿਕਲੀਆਂ ਅਣਗਿਣਤ ਬੀਬੀਆਂ, ਤਾਂ ਪ੍ਰਕਾਸ਼ ਰਾਜ ਬੋਲੇ- 'ਗੋ ਕੋਰੋਨਾ ਗੋ...'
NEXT STORY