ਨਵੀਂ ਦਿੱਲੀ— ਸੀ. ਬੀ. ਆਈ. ਦੇ ਅਧਿਕਾਰੀ ਏਜੰਸੀ ਦੇ ਦਿੱਲੀ ਸਥਿਤ ਮੁੱਖ ਦਫਤਰ 'ਚ ਅੱਜ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਸਿਨਰਜੀ ਵਰਕਸ਼ਾਪ 'ਚ ਸ਼ਾਮਲ ਹੋਏ। ਵਰਕਸ਼ਾਪ ਏਜੰਸੀ ਦੇ ਅਧਿਕਾਰੀਆਂ ਨੂੰ ਸਿਹਤੰਮਦ ਮਾਹੌਲ ਬਣਾ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਦਰਅਸਲ, ਵਿਵਾਦਾਂ 'ਚ ਘਿਰੇ ਜਾਂਚ ਏਜੰਸੀ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ ਤਾਲਮੇਲ ਵਧਾਉਣ ਤੇ ਸਕਾਰਾਤਮਕ ਨਜ਼ਰੀਏ ਨੂੰ ਵਿਕਸਿਤ ਕਰਨ ਲਈ ਤਿੰਨ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਕਸ਼ਾਪ 10, 11 ਤੇ 12 ਨਵੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ 'ਚ 150 ਤੋਂ ਜ਼ਿਆਦਾ ਅਧਿਕਾਰੀ ਹਿੱਸਾ ਲੈ ਰਹੇ ਹਨ, ਜਿਸ 'ਚ ਇੰਸਪੈਕਟਰ ਤੋਂ ਲੈ ਕੇ ਇੰਚਾਰਜ ਡਾਇਰੈਕਟਰ ਸੀ. ਬੀ. ਆਈ. ਤਕ ਸ਼ਾਮਲ ਹੋਣਗੇ।
ਇਨੈਲੋ ਪਾਰਟੀ 'ਚੋਂ ਕੱਢੇ ਜਾਣ ਮਗਰੋਂ ਦੁਸ਼ਯੰਤ ਨੇ ਰੱਖੀ ਆਪਣੀ ਗੱਲ
NEXT STORY