ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਧਾਰਾ-370 ਅਤੇ ਧਾਰਾ-35ਏ ਹਟਣ ਤੋਂ ਬਾਅਦ ਘਾਟੀ 'ਚ ਫੈਲੀ ਅਸ਼ਾਂਤੀ ਕਾਰਨ ਵਿਆਹਾਂ ਦਾ ਸੀਜਨ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ 'ਚ ਵਿਆਹ ਸਮਾਰੋਹ ਰੁਕ ਗਏ। ਵਿਆਹ ਦੀਆਂ ਤਿਆਰੀਆਂ ਨਾਲ ਜੁੜੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਥੇ ਦੇ ਵਿਆਹਾਂ 'ਚ ਸੰਬੰਧਤ ਘਾਟੀਆਂ 'ਚ ਰਹਿਣ ਵਾਲੇ ਕਰੀਬੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਜ਼ਰੂਰੀ ਹੁੰਦੀ ਹੈ। ਮੌਜੂਦਾ ਸਥਿਤੀ 'ਚ ਸੱਦੇ ਗਏ ਮਹਿਮਾਨਾਂ ਨੂੰ ਵਿਆਹ ਸਮਾਰੋਹ ਦੇ ਟਲਣ ਦੀ ਸੂਚਨਾ ਦੇਣ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕ ਵਿਆਹ ਸਮਾਰੋਹ 'ਚ 50 ਲੱਖ ਤੋਂ ਇਕ ਕਰੋੜ ਤੱਕ ਹੁੰਦੇ ਹਨ ਖਰਚ
ਪਿਛਲੇ ਕਰੀਬ ਇਕ ਦਹਾਕੇ ਦੌਰਾਨ ਘਾਟੀ 'ਚ ਵਿਆਹ ਸਮਾਰੋਹ ਦੇ ਆਯੋਜਨ ਹੁਣ ਇਕ ਉਦਯੋਗ ਦੇ ਰੂਪ 'ਚ ਵੀ ਫੈਲ ਰਹੇ ਹਨ। ਇੱਥੇ ਇਕ ਵਿਆਹ ਸਮਾਰੋਹ 'ਚ ਘੱਟੋ-ਘੱਟ 5 ਤੋਂ 20 ਲੱਖ ਅਤੇ ਵਧ ਤੋਂ ਵਧ 50 ਲੱਖ ਤੋਂ ਇਕ ਕਰੋੜ ਤੱਕ ਖਰਚ ਹੁੰਦੇ ਹਨ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ ਦੇਣ ਵਾਲੀ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਬਦਲੇ ਮਾਹੌਲ 'ਚ ਵਿਆਹ ਸਮਾਰੋਹ ਦੇ ਆਯੋਜਨ ਨਾਲ ਜੁੜੇ ਕੇਟਰਰ, ਸਜਾਵਟ ਅਤੇ ਡਿਸਪੋਜਲ ਸਾਮਾਨ ਉਪਲੱਬਧ ਕਰਵਾਉਣ ਦੀ ਸਰਵਿਸ ਦੇਣ ਵਾਲੇ ਲੱਖਾਂ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਕੇਟਰਰ ਕੰਪਨੀ ਨੂੰ ਹੋਇਆ ਭਾਰੀ ਨੁਕਸਾਨ
ਇਕ ਕੇਟਰਰ ਕੰਪਨੀ ਦੇ ਮਾਲਕ ਸ਼ਾਬਿਰ ਅਹਿਮਦ ਨੇ ਕਿਹਾ ਕਿ ਘਾਟੀ 'ਚ ਜੁਲਾਈ ਤੋਂ ਸਤੰਬਰ ਦਾ ਸਮਾਂ ਵਿਆਹਾਂ ਦਾ ਮੁੱਖ ਸੀਜਨ ਹੁੰਦਾ ਹੈ ਪਰ ਮੌਜੂਦਾ ਅਸ਼ਾਂਤੀ ਦੇ ਮਾਹੌਲ 'ਚ ਵਿਆਹ ਸਮਾਰੋਹ ਨਾਲ ਜੁੜੇ ਉਦਯੋਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਲੋਕਾਂ ਨੂੰ ਵਿਆਹਾਂ ਦੀਆਂ ਤਾਰੀਕਾਂ ਅੱਗੇ ਕਰਨੀਆਂ ਪੈ ਰਹੀਆਂ ਹਨ।
ਵਿਆਹ ਟਲਣ ਦੇ ਇਸ਼ਤਿਹਾਰ ਅਖਬਾਰਾਂ ਤੇ ਨਿਊਜ਼ ਚੈਨਲਾਂ 'ਤੇ ਦਿੱਤੇ ਗਏ
ਵਿਆਹ ਟਲਣ ਕਾਰਨ ਸਭ ਤੋਂ ਵਧ ਨੁਕਸਾਨ ਭੇਡ ਅਤੇ ਚਿਕਨ ਵਪਾਰੀਆਂ ਨੂੰ ਚੁੱਕਣਾ ਪੈ ਰਿਹਾ ਹੈ, ਜੋ ਰਾਜ ਦੇ ਬਾਹਰੋਂ ਸਟਾਕ ਲਿਆ ਕੇ ਇੱਥੇ ਰੱਖਦੇ ਹਨ। ਰਾਜਧਾਨੀ ਸ਼੍ਰੀਨਗਰ 'ਚ ਰਹਿਣ ਵਾਲੇ ਸ਼ਕੀਲ ਖਾਨ ਨੇ ਕਿਹਾ,''ਘਾਟੀ 'ਚ ਅਸ਼ਾਂਤੀ ਕਾਰਨ 9 ਅਗਸਤ ਨੂੰ ਮੇਰੇ ਬੇਟੇ ਦਾ ਨਿਕਾਹ ਸਮਾਰੋਹ ਰੱਦ ਕਰਨਾ ਪਿਆ। ਕੇਟਰਰ, ਰਸੋਈਏ ਅਤੇ ਵਿਆਹ ਘਰ ਦੇ ਇੰਤਜ਼ਾਮਾਂ ਨੂੰ ਰੱਦ ਕਰਨ 'ਚ ਭਾਰੀ ਪਰੇਸ਼ਾਨੀ ਅਤੇ ਇਸ ਲਈ ਜੋ ਰੁਪਏ ਬੁਕਿੰਗ ਦੇ ਸਮੇਂ ਜਮ੍ਹਾ ਕਰਵਾਏ ਸਨ, ਉਹ ਸਭ ਡੁੱਬ ਗਏ।'' ਉਨ੍ਹਾਂ ਨੇ ਕਿਹਾ ਕਿ ਮੋਬਾਇਲ ਫੋਨ, ਇੰਟਰਨੈੱਟ ਅਤੇ ਲੈਂਡਲਾਈਨ ਦੀਆਂ ਸੇਵਾਵਾਂ ਬੰਦ ਹੋਣ ਕਾਰਨ ਵਿਆਹ ਰੱਦ ਹੋਣ ਦੀ ਸੂਚਨਾ ਅਖਬਾਰ 'ਚ ਇਸ਼ਤਿਹਾਰ ਦੇ ਕੇ ਅਤੇ ਨਿਊਜ਼ ਚੈਲਨ 'ਚ ਪ੍ਰਸਾਰਿਤ ਕਰਵਾ ਕੇ ਦਿੱਤੀ ਪਰ ਬਹੁਤ ਸਾਰੇ ਲੋਕ ਸਮਾਰੋਹ 'ਚ ਸ਼ਾਮਲ ਹੋਣ ਪਹੁੰਚ ਗਏ। ਮੈਂ ਬਹੁਤ ਬੇਇੱਜ਼ਤੀ ਦਾ ਅਨੁਭਵ ਕਰਦੇ ਹੋਏ ਅਤੇ ਦੁੱਖ ਜ਼ਾਹਰ ਕਰਦੇ ਹੋਏ ਮਹਿਮਾਨਾਂ ਨੂੰ ਵਾਪਸ ਭੇਜਿਆ।''
ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਡੀ ਰਾਹਤ, ਭਾਖੜਾ 'ਚ ਘਟਿਆ ਪਾਣੀ ਦਾ ਪੱਧਰ
NEXT STORY