ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਦੇ ਸਿਵਲ ਏਅਰਪੋਰਟਾਂ 'ਤੇ ਹੂਤੀ ਬਾਗੀਆਂ ਵੱਲੋਂ ਲਗਾਤਾਰ ਹਮਲੇ ਦਿਨੋ-ਦਿਨ ਤੇਜ਼ ਹੁੰਦੇ ਜਾ ਰਹੇ ਹਨ। ਇਸ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਖੇਤਰ 'ਚ ਆਪਣੀਆਂ ਸਾਰੀਆਂ ਫਲਾਈਟਾਂ ਦੀ ਮੁਅੱਤਲੀ ਵਧਾ ਦਿੱਤੀ ਹੈ। ਏਅਰ ਇੰਡੀਆ ਨੇ ਰਿਆਧ, ਦਮਾਮ ਅਤੇ ਜੱਦਾਹ ਲਈ ਅਤੇ ਉੱਥੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ 20 ਅਕਤੂਬਰ 2026 ਤੱਕ ਰੱਦ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਏਅਰਲਾਈਨਾਂ 'ਇੰਡੀਗੋ' ਅਤੇ 'ਅਕਾਸਾ ਏਅਰ' ਨੇ ਵੀ 17 ਅਕਤੂਬਰ ਤੱਕ ਆਪਣੀਆਂ ਉਡਾਣਾਂ ਮੁਅੱਤਲ ਕੀਤੀਆਂ ਹੋਈਆਂ ਹਨ।
ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਪੁਸ਼ਟੀ ਕੀਤੀ ਹੈ ਕਿ 10 ਅਕਤੂਬਰ ਨੂੰ ਰਿਆਧ ਦੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ 'ਤੇ ਹੋਏ ਹੂਤੀ ਹਮਲੇ 'ਚ ਜ਼ਖਮੀ ਹੋਏ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਇਸ ਨਾਲ ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 13 ਹੋ ਗਈ ਹੈ। ਇਨ੍ਹਾਂ ਹਮਲਿਆਂ ਕਾਰਨ ਮੱਕਾ ਤੇ ਮਦੀਨਾ ਉਮਰਾਹ 'ਤੇ ਗਏ ਹਜ਼ਾਰਾਂ ਹਾਜੀ ਫਲਾਈਟਾਂ ਰੱਦ ਹੋਣ ਕਾਰਨ ਉੱਥੇ ਫਸੇ ਹੋਏ ਹਨ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਦੇ ਦੋਵਾਂ ਜਵਾਕਾਂ ਲਈ ਹੋ ਗਿਆ ਵੱਡਾ ਐਲਾਨ ! ਕਲਗੀਧਰ ਟਰੱਸਟ ਬੜੂ ਸਾਹਿਬ ਚੁੱਕੇਗਾ 'ਜ਼ਿੰਮੇਵਾਰੀ'
ਏਅਰ ਇੰਡੀਆ ਨੇ 'X' 'ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ ਉਨ੍ਹਾਂ ਲਈ ਸਭ ਤੋਂ ਪਹਿਲਾਂ ਹੈ। ਇਸ ਦੌਰਾਨ ਪ੍ਰਭਾਵਿਤ ਹੋਏ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ' (ICAO) ਨੇ ਵੀ ਸਾਊਦੀ ਅਰਬ ਦੇ ਹਵਾਈ ਅੱਡਿਆਂ ਅਤੇ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ICAO ਨੇ ਇਸ ਨੂੰ ਅੰਤਰਰਾਸ਼ਟਰੀ ਸ਼ਾਂਤੀ, ਸੁਰੱਖਿਆ ਅਤੇ ਹਵਾਈ ਆਵਾਜਾਈ ਲਈ ਵੱਡਾ ਖਤਰਾ ਦੱਸਿਆ ਹੈ।
ਯਮਨ ਦੇ ਹੂਤੀ ਬਾਗੀਆਂ ਨੇ ਅੰਤਰਰਾਸ਼ਟਰੀ ਏਅਰਲਾਈਨਾਂ, ਵਿਦੇਸ਼ੀ ਕਾਮਿਆਂ ਅਤੇ ਯਾਤਰੀਆਂ ਨੂੰ ਸਾਊਦੀ ਦੇ ਏਅਰਪੋਰਟਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਜਾਰੀ ਕਰਦਿਆਂ ਸਾਊਦੀ ਹਵਾਈ ਖੇਤਰ ਨੂੰ ਅਸੁਰੱਖਿਅਤ ਐਲਾਨਿਆ ਹੈ। ਹਾਲਾਂਕਿ, ਉਨ੍ਹਾਂ ਨੇ ਧਾਰਮਿਕ ਸ਼ਹਿਰਾਂ ਮੱਕਾ ਅਤੇ ਮਦੀਨਾ ਦੀਆਂ ਉਡਾਣਾਂ ਨੂੰ ਇਸ ਚਿਤਾਵਨੀ ਤੋਂ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਦਿ ਬਦਰੀ ਮਾਂ ਭਗਵਤੀ ਮੰਦਰ 'ਚ ਲੱਗੀ ਭਿਆਨਕ ਅੱਗ ! ਕਈ ਕਿਲੋਮੀਟਰ ਤੱਕ ਦਿਖੀਆਂ ਲਪਟਾਂ
NEXT STORY