ਦੁਆਰਕਾ (ਗੁਜਰਾਤ), (ਭਾਸ਼ਾ)– ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਚੋਣਾਂ ਤੋਂ ਪਹਿਲਾਂ ਇੱਕ ਹੋਰ ‘ਗਾਰੰਟੀ’ ਦਾ ਐਲਾਨ ਕਰਦਿਆਂ ਸ਼ੁੱਕਰਵਾਰ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਜੇ ਸੂਬੇ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਕਿਸਾਨਾਂ ਤੋਂ ਉਪਜ ਖਰੀਦਣ ਲਈ ਇਕ ਵਿਧੀ ਵੀ ਬਣਾਈ ਜਾਵੇਗੀ।
ਦੇਵਭੂਮੀ ਦੁਆਰਕਾ ਕਸਬੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਜ਼ਮੀਨ ਦਾ ਤਾਜ਼ਾ ਸਰਵੇਖਣ ਕਰਵਾਉਣ ਦਾ ਵਾਅਦਾ ਵੀ ਕੀਤਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਸਰਵੇਖਣ ਤੋਂ ਕਿਸਾਨ ਖੁਸ਼ ਨਹੀਂ ਹਨ। ਕੇਜਰੀਵਾਲ ਨੇ ਕਿਹਾ ਕਿ ਭਾਵੇਂ ਹਰ ਸਾਲ ਐੱਮ. ਐੱਸ. ਪੀ. ਐਲਾਨਿਆ ਜਾਂਦਾ ਹੈ, ਪਰ ਖੇਤੀ ਉਪਜ ਉਸ ਕੀਮਤ ’ਤੇ ਨਹੀਂ ਵਿਕਦੀ। ਇਹ ਮੇਰੀ ਗਾਰੰਟੀ ਹੈ ਕਿ ਜੇ ਕਿਸਾਨਾਂ ਨੂੰ ਕੋਈ ਹੋਰ ਖਰੀਦਦਾਰ ਨਹੀਂ ਮਿਲਦਾ ਤਾਂ ਸਾਡੀ ਸਰਕਾਰ ਉਪਜ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੇਗੀ। ਅਸੀਂ 5 ਖੇਤੀ ਉਪਜਾਂ ਜਿਵੇਂ ਕਣਕ ਅਤੇ ਝੋਨੇ ਨਾਲ ਸ਼ੁਰੂਆਤ ਕਰਾਂਗੇ। ਫਿਰ ਇਸ ਵਿੱਚ ਹੋਰ ਉਪਜ ਜੋੜਾਂਗੇ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਦਿੱਲੀ ਵਾਂਗ ਗੁਜਰਾਤ ਦੇ ਕਿਸਾਨਾਂ ਨੂੰ ਵੀ ਵੱਖ-ਵੱਖ ਆਫ਼ਤਾਂ ਕਾਰਨ ਫ਼ਸਲਾਂ ਦੇ ਨੁਕਸਾਨ ਦੀ ਸੂਰਤ ਵਿੱਚ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।
KGF ਫ਼ਿਲਮ ਤੋਂ ਪ੍ਰੇਰਿਤ ਹੋ ਕੇ 5 ਵਿਅਕਤੀਆਂ ਦਾ ਕਤਲ ਕਰਨ ਵਾਲਾ 'ਸੀਰੀਅਲ ਕਿਲਰ' ਗ੍ਰਿਫ਼ਤਾਰ
NEXT STORY