ਨਵੀਂ ਦਿੱਲੀ— ਗੁਜਰਾਤ ਦੀਆਂ 6 ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਦੀ ਸ਼ਾਨਦਾਰ ਜਿੱਤ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ। ਗੁਜਰਾਤ ਦੇ ਸੂਰਤ ’ਚ ‘ਆਪ’ ਪਾਰਟੀ ਨੂੰ 27 ਸੀਟਾਂ ’ਤੇ ਜਿੱਤ ਮਿਲੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਇਸ ਜਿੱਤ ਤੋਂ ਖੁਸ਼ ਹਨ ਅਤੇ 26 ਫਰਵਰੀ ਨੂੰ ਗੁਜਰਾਤ ਦਾ ਦੌਰਾ ਕਰਨ ਵਾਲੇ ਹਨ। ਉੱਥੇ ਉਹ ਇਕ ਰੋਡ ਸ਼ੋਣ ’ਚ ਹਿੱਸਾ ਲੈਣਗੇ ਅਤੇ ਲੋਕਾਂ ਦਾ ਜਿੱਤ ਲਈ ਧੰਨਵਾਦ ਕਰਨਗੇ।
ਇਹ ਵੀ ਪੜ੍ਹੋ: ਭਾਜਪਾ ਦੀਆਂ 6 ਨਗਰ ਨਿਗਮਾਂ ’ਚ ਸ਼ਾਨਦਾਰ ਜਿੱਤ, ‘ਆਪ’ ਨੇ ਸੂਰਤ ’ਚ 27 ਸੀਟਾਂ ਜਿੱਤ ਕੇ ਕੀਤਾ ਹੈਰਾਨ
ਕੇਜਰੀਵਾਲ ਨੇ ਕਿਹਾ ਕਿ ‘ਆਪ’ ਪਾਰਟੀ ਨੇ ਗੁਜਰਾਤ ’ਚ ਨਗਰ ਨਿਗਮ ਚੋਣਾਂ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਗੁਜਰਾਤ ਅਤੇ ਖ਼ਾਸ ਕਰ ਕੇ ਸੂਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। 125 ਸਾਲ ਪੁਰਾਣੀ ਕਾਂਗਰਸ ਪਾਰਟੀ ਹਾਰ ਗਈ ਅਤੇ ਇਕ ਨਵੀਂ ਪਾਰਟੀ ‘ਆਪ’ ਨੂੰ ਮੁੱਖ ਵਿਰੋਧੀ ਧਿਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਸਾਡਾ ਹਰ ਉਮੀਦਵਾਰ ਈਮਾਨਦਾਰੀ ਨਾਲ ਕੰਮ ਕਰੇਗਾ। ਉਨ੍ਹਾਂ ਅੱਗੇ ਟਵੀਟ ਕਰ ਕੇ ਕਿਹਾ ਕਿ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਲਈ ਗੁਜਰਾਤ ਦੇ ਲੋਕਾਂ ਨੂੰ ਦਿਲੋਂ ਵਧਾਈ। ਈਮਾਨਦਾਰ ਰਾਜਨੀਤੀ, ਕੰਮ ਦੀ ਰਾਜਨੀਤੀ, ਚੰਗੇ ਸਕੂਲਾਂ ਦੀ ਰਾਜਨੀਤੀ, ਸਸਤੀ ਅਤੇ 24 ਘੰਟੇ ਬਿਜਲੀ ਦੀ ਰਾਜਨੀਤੀ, ਚੰਗੇ ਹਸਪਤਾਲਾਂ ਦੀ ਰਾਜਨੀਤੀ। ਅਸੀਂ ਸਾਰੇ ਮਿਲ ਕੇ ਗੁਜਰਾਤ ਨੂੰ ਸੰਵਾਰਾਂਗੇ। ਮੈਂ 26 ਫਰਵਰੀ ਨੂੰ ਸੂਰਤ ਆ ਰਿਹਾ ਹਾਂ, ਤੁਹਾਡਾ ਧੰਨਵਾਦ ਕਰਨ।
ਦੱਸ ਦੇਈਏ ਕਿ ਗੁਜਰਾਤ 6 ਨਗਰ ਨਿਗਮਾਂ ਅਹਿਮਦਾਬਾਦ, ਸੂਰਤ, ਰਾਜਕੋਟ, ਵਡੋਦਰਾ, ਜਾਮਨਗਰ ਅਤੇ ਭਾਵਨਗਰ ਦੀਆਂ ਚੋਣਾਂ ’ਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਗੁਜਰਾਤ ਨਗਰ ਨਿਗਮ ਚੋਣਾਂ ਵਿਚ ਸਭ ਤੋਂ ਜ਼ਿਆਦਾ ਚਰਚਾ ਸੂਰਤ ਨਗਰ ਨਿਗਮ ਦੀ ਹੋ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਸੂਰਤ ਵਿਚ ਲੜਾਈ ਲੜੀ, ਜਿਥੇ ਉਸਨੇ ਆਪਣੀ ਪਹਿਲੀ ਸ਼ੁਰੂਆਤ ਵਿਚ 27 ਸੀਟਾਂ ਜਿੱਤੀਆਂ। ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਸਮੇਤ ਹੋਰ ਪਾਰਟੀਆਂ ਵੀ ਭਾਜਪਾ ਨੂੰ ਘੇਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਅਸਫਲ ਰਹੀਆਂ। ਭਾਜਪਾ ਨੇ ਸੂਰਤ ਦੀਆਂ 120 ਸੀਟਾਂ ਵਿਚੋਂ 93 ਸੀਟਾਂ ਜਿੱਤੀਆਂ ਸਨ, ਜਦੋਂ ਕਿ ‘ਆਪ’ ਨੇ 27 ਸੀਟਾਂ ਹਾਸਲ ਕੀਤੀਆਂ ਸਨ। ਕਾਂਗਰਸ ਅਤੇ ਹੋਰ ਪਾਰਟੀਆਂ ਕੋਈ ਸੀਟ ਨਹੀਂ ਜਿੱਤ ਸਕੀਆਂ। ਪਿਛਲੀਆਂ ਚੋਣਾਂ ਦੇ ਮੁਕਾਬਲੇ ਕਾਂਗਰਸ ਦੀ ਗਿਣਤੀ 121 ਸੀਟਾਂ ਤੋਂ ਘੱਟ ਗਈ ਹੈ ਜਦਕਿ ਭਾਜਪਾ ਨੇ ਆਪਣੀ ਕਿੱਟੀ ਵਿਚ 100 ਹੋਰ ਵਾਧਾ ਕੀਤਾ।
‘ਅੰਦੋਲਨ ਕਰ ਰਹੇ ਪੰਜਾਬ ਦੇ 2 ਕਿਸਾਨਾਂ ਦੀ ਮੌਤ’
NEXT STORY