ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਬੋਲਿਆ ਹੈ। 'ਚੌਕੀਦਾਰ' ਸ਼ਬਦ 'ਤੇ ਹੋ ਹੀ ਰਾਜਨੀਤੀ 'ਤੇ ਬਿਆਨਬਾਜ਼ੀ ਵਧਦੀ ਜਾ ਰਹੀ ਹੈ। ਇਸੇ ਲਿਸਟ 'ਚ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਜੁੜ ਗਿਆ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਕੀਤੇ ਟਵੀਟ 'ਚ ਲਿਖਿਆ,''ਮੋਦੀ ਜੀ ਪੂਰੇ ਦੇਸ਼ ਨੂੰ 'ਚੌਕੀਦਾਰ ਬਣਾਉਣਾ ਚਾਹੁੰਦੇ ਹਨ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਚੌਕੀਦਾਰ ਬਣਾਉਣਾ ਚਾਹੁੰਦੇ ਹੋ ਤਾਂ ਮੋਦੀ ਜੀ ਨੂੰ ਵੋਟ ਦਿਓ ਪਰ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਡਾਕਟਰ, ਇੰਜੀਨੀਅਰ, ਵਕੀਲ ਬਣਾਉਣਾ ਚਾਹੁੰਦੇ ਹੋ ਤਾਂ ਪੜ੍ਹੇ-ਲਿਖੇ ਈਮਾਨਦਾਰ ਲੋਕਾਂ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਵੋਟ ਦਿਓ।''
ਮੋਦੀ ਸਮੇਤ ਵੱਡੇ ਨੇਤਾਵਾਂ ਟਵਿੱਟਰ 'ਤੇ ਬਦਲਿਆ ਨਾਂ
ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਆਪਣੀਆਂ ਰੈਲੀਆਂ ਨੂੰ ਖੁਦ ਨੂੰ ਦੇਸ਼ ਦਾ ਚੌਕੀਦਾਰ ਕਿਹਾ ਸੀ। ਇਸ ਤੋਂ ਬਾਅਦ ਰਾਹੁਲ ਨੇ ਰਾਫੇਲ ਡੀਲ 'ਚ ਘਪਲੇ ਦਾ ਦੋਸ਼ ਲਗਾ ਕੇ ਪੀ.ਐੱਮ. ਮੋਦੀ 'ਤੇ ਹਮਲਾ ਬੋਲਣਾ ਸ਼ੁਰੂ ਕੀਤਾ ਅਤੇ ਆਪਣੀ ਹਰ ਰੈਲੀ 'ਚ 'ਚੌਕੀਦਾਰ ਚੋਰ ਹੈ' ਕਿਹਾ। ਇਸ ਤੋਂ ਬਾਅਦ ਮੁੱਦੇ ਨੂੰ ਵਧਾਉਂਦੇ ਹੋਏ ਭਾਜਪਾ ਨੇ 'ਮੈਂ ਵੀ ਚੌਕੀਦਾਰ ਹਾਂ' ਵੀਡੀਓ ਲਾਂਚ ਕਰ ਦਿੱਤਾ। ਜਿਸ ਦੇ ਬਾਅਦ ਤੋਂ ਇਸ ਸ਼ਬਦ 'ਤੇ ਰਾਜਨੀਤੀ ਲਗਾਤਾਰ ਜਾਰੀ ਹੈ। ਇਸ ਤੋਂ ਬਾਅਦ ਪੀ.ਐੱਮ. ਮੋਦੀ ਤੋਂ ਬਾਅਦ ਭਾਜਪਾ ਦੇ ਸਾਰੇ ਵੱਡੇ ਨੇਤਾਵਾਂ ਨੇ ਆਪਣੇ ਟਵਿੱਟਰ ਦੇ ਨਾਂ 'ਚ 'ਚੌਕੀਦਾਰ' ਜੋੜ ਲਿਆ ਸੀ।
ਪਾਨੀਪਤ 'ਚ ਟਲਿਆ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰ 200 ਮੀਟਰ ਤੱਕ ਚੱਲੀਆਂ ਬੋਗੀਆ
NEXT STORY