ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਪ੍ਰਦਾਨ ਕਰੇ। ਇਹ ਇਕ ਅਜਿਹਾ ਮੁੱਦਾ ਹੈ, ਜਿਸ ਨੂੰ ਸੱਤਾਧਾਰੀ 'ਆਪ' ਪਾਰਟੀ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਜ਼ੋਰਾਂ ਨਾਲ ਚੁੱਕਣ ਦੀ ਉਮੀਦ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਘਰ-ਘਰ ਜਾ ਕੇ ਇਕ ਮੁਹਿੰਮ ਚਲਾਏਗੀ, ਜਿਸ 'ਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ 'ਤੇ ਕਿਸ ਤਰ੍ਹਾਂ ਅਨਿਆਂ ਕੀਤਾ ਹੈ।
ਪ੍ਰਧਾਨ ਮੰਤਰੀ ਦੇ ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਦਿਵਸ ਦੀ ਵਧਾਈ ਟਵਿੱਟਰ 'ਤੇ ਦੇਣ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,''ਸਰ, ਦਿੱਲੀ ਵੀ ਆਪਣੇ ਪੂਰਨ ਰਾਜ ਦੇ ਦਰਜੇ ਦੀ ਉਡੀ ਕਰ ਰਹੀ ਹੈ। ਤੁਸੀਂ ਦਿੱਲੀ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵੋਗੇ। ਕ੍ਰਿਪਾ ਇਸ ਨੂੰ ਕਰੋ ਸਰ। ਦਿੱਲੀ ਦੇ ਲੋਕ ਬੀਤੇ 70 ਸਾਲਾਂ ਤੋਂ ਅਨਿਆਂ ਦਾ ਸਾਹਮਣਾ ਕਰ ਰਹੇ ਹਨ।'' ਆਪਣੀਆਂ ਆਮ ਚੋਣਾਂ ਦੀ ਰਣਨੀਤੀ ਅਨੁਸਾਰ ਆਮ ਆਦਮੀ ਪਾਰਟੀ, ਭਾਜਪਾ ਦੇ ਇਸ ਤੋਂ ਪਹਿਲਾਂ ਦੀਆਂ ਚੋਣਾਂ 'ਚ ਜਾਰੀ ਐਲਾਨ ਪੱਤਰ ਦੀਆਂ ਕਾਪੀਆਂ ਵੰਡੇਗੀ। ਇਸ 'ਚ 2014 ਦਾ ਐਲਾਨ ਪੱਤਰ ਵੀ ਸ਼ਾਮਲ ਹੈ, ਜਿਸ 'ਚ ਕਿਹਾ ਗਿਆ ਸੀ ਕਿ ਪਾਰਟੀ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦਾ ਸਮਰਥਨ ਕਰਦੀ ਹੈ। ਭਾਜਪਾ ਦੀ ਦਿੱਲੀ ਇਕਾਈ ਨੇ ਹਾਲਾਂਕਿ ਇਸ ਮੁਹਿੰਮ ਨੂੰ 'ਆਪ' ਪਾਰਟੀ ਅਤੇ ਇਸ ਦੇ ਮੁੱਖ ਅਰਵਿੰਦ ਕੇਜਰੀਵਾਲ ਦਾ 'ਨਵਾਂ ਨਾਟਕ' ਕਰਾਰ ਦਿੱਤਾ ਹੈ।
'ਤਿੰਨ ਤਲਾਕ' 'ਤੇ ਆਰਡੀਨੈਂਸ ਨੂੰ ਤੀਜੀ ਵਾਰ ਮਨਜ਼ੂਰੀ
NEXT STORY