ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਹਥਿਆਰਬੰਦ ਫ਼ੌਜਾਂ ਵੱਲੋਂ ਅੱਤਵਾਦੀਆਂ ਵਿਰੁੱਧ ਕੀਤੀ ਗਈ ਕਾਰਵਾਈ 'ਤੇ ਕਿਹਾ ਕਿ ਸਾਨੂੰ ਭਾਰਤੀ ਫੌਜ ਅਤੇ ਆਪਣੇ ਵੀਰ ਜਵਾਨਾਂ 'ਤੇ ਮਾਣ ਹੈ। ਸ਼੍ਰੀ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਕਿਹਾ,''''ਸਾਨੂੰ ਭਾਰਤੀ ਫ਼ੌਜ ਅਤੇ ਆਪਣੇ ਵੀਰ ਜਵਾਨਾਂ 'ਤੇ ਮਾਣ ਹੈ। ਅੱਤਵਾਦ ਖ਼ਿਲਾਫ਼ ਇਸ ਲੜਾਈ 'ਚ 140 ਕਰੋੜ ਭਾਰਤਵਾਸੀ ਭਾਰਤੀ ਫ਼ੌਜ ਨਾਲ ਖੜ੍ਹੇ ਹਨ। ਭਾਰਤੀ ਫ਼ੌਜ ਦਾ ਸਾਹਸ, ਹਰ ਦੇਸ਼ਵਾਸੀ ਦਾ ਵਿਸ਼ਵਾਸ ਹੈ। ਅਸੀਂ ਸਭ ਨਾਲ ਹਾਂ- ਅੱਤਵਾਦ ਖ਼ਿਲਾਫ਼ ਇਕਜੁਟ ਹਾਂ। ਜੈ ਹਿੰਦ, ਜੈ ਭਾਰਤ।''

ਆਪ ਨੇਤਾ ਸੰਜੇ ਸਿੰਘ ਨੇ ਕਿਹਾ, ''ਜੈ ਹਿੰਦ, ਜੈ ਹਿੰਦ ਕੀ ਫੌਜ। ਭਾਰਤੀ ਫੌਜ 'ਤੇ ਮਾਣ ਹੈ। 140 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਭਾਰਤ ਮਾਤਾ ਜ਼ਿੰਦਾਬਾਦ।'' ਦੱਸਣਯੋਗ ਹੈ ਕਿ ਭਾਰਤ ਨੇ ਮੰਗਲਵਾਰ ਨੂੰ ਦੇਰ ਰਾਤ ਪਾਕਿਸਾਤਨ 'ਤੇ ਏਅਰ ਸਟ੍ਰਾਈਕ ਕੀਤਾ ਅਤੇ ਉਸ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਭਾਰਤ ਨੇ ਮਿਜ਼ਾਈਲ ਹਮਲਿਆਂ ਰਾਹੀਂ ਪਾਕਿਸਤਾਨ ਵਿੱਚ ਖਤਰਨਾਕ ਅੱਤਵਾਦੀ ਮਸੂਦ ਅਜ਼ਹਰ ਅਤੇ ਹਾਫਿਜ਼ ਸਈਦ ਦੇ ਟਿਕਾਣਿਆਂ ਨੂੰ ਵੀ ਤਬਾਹ ਕਰ ਦਿੱਤਾ ਹੈ। ਭਾਰਤ ਨੇ ਕੋਟਲੀ, ਮੁਜ਼ੱਫਰਾਬਾਦ ਅਤੇ ਬਹਾਵਲਪੁਰ 'ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪਰੇਸ਼ਨ ਸਿੰਦੂਰ' ਤੋਂ ਬਾਅਦ ਇਜ਼ਰਾਈਲ ਨੇ ਭਾਰਤ ਨੂੰ ਦਿੱਤਾ ਸਮਰਥਨ
NEXT STORY