ਨਵੀਂ ਦਿੱਲੀ- ਦਿੱਲੀ 'ਚ ਨਰਸਰੀ ਐਡਮਿਸ਼ਨ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ,''ਅਸੀਂ ਤੁਰੰਤ ਨਰਸਰੀ ਐਡਮਿਸ਼ਨ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਦੱਸਣਯੋਗ ਹੈ ਕਿ ਦਿੱਲੀ 'ਚ ਆਮ ਤੌਰ 'ਤੇ ਦਸੰਬਰ ਦੇ ਆਖੀਰ 'ਚ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰ ਕੋਰੋਨਾ ਕਾਰਨ ਹਾਲੇ ਤੱਕ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ ਹੈ। ਕੇਜਰੀਵਾਲ ਨਾਲ ਅੱਜ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਬੈਠਕ ਹੋਈ, ਜਿਸ 'ਚ ਇਹ ਮੁੱਦਾ ਚੁੱਕਿਆ ਗਿਆ ਅਤੇ ਇਸ 'ਤੇ ਕੇਜਰੀਵਾਲ ਨੇ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਕਿਸੇ ਬੱਚੇ ਅਤੇ ਮਾਤਾ-ਪਿਤਾ ਨਾਲ ਅਨਿਆਂ ਨਾ ਹੋਵੇ। ਪ੍ਰਾਈਵੇਟ ਸਕੂਲ ਨੂੰ ਸਕੂਲ ਚਲਾਉਣ ਦੀ ਛੋਟ ਹੈ, ਪ੍ਰਾਈਵੇਟ ਸਕੂਲ ਨੂੰ ਅਸੀਂ ਆਪਣਾ ਪਾਰਟਨਰ ਮੰਨਦੇ ਹਾਂ। ਕੇਜਰੀਵਾਲ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਸਕੂਲ 'ਚ ਦੁਬਾਰਾ ਆਉਣਾ ਸੀ ਪਰ ਮਾਤਾ-ਪਿਤਾ ਨੂੰ ਚਿੰਤਾ ਹੈ। ਸਕੂਲ ਖੋਲ੍ਹਣ ਦਾ ਅਨੁਭਵ ਕਈ ਦੇਸ਼ਾਂ 'ਚ ਚੰਗਾ ਨਹੀਂ ਰਿਹਾ ਹੈ। ਹੁਣ ਵੈਕਸੀਨ ਆ ਗਈ ਹੈ ਤਾਂ ਕੁਝ ਜਮਾਤਾਂ ਲਈ ਸਕੂਲ ਖੋਲ੍ਹੇ ਹਨ। ਨਰਸਰੀ ਦਾਖ਼ਲਾ ਖੋਲਣ ਦੀ ਮੰਗ ਕੀਤੀ ਗਈ ਸੀ, ਤੁਰੰਤ ਨਰਸਰੀ ਐਡਮਿਸ਼ਨ ਨੂੰ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਵਾਰ ਕੋਰੋਨਾ ਕਾਰਨ ਦੇਰੀ ਹੋਈ ਪਰ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇਗਾ।
ਕਿਸਾਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ : ਰਾਕੇਸ਼ ਟਿਕੈਤ
NEXT STORY