ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਜਿਸ ਮੈਦਾਨ ਤੋਂ ਅੰਦੋਲਨ ਜ਼ਰੀਏ ਕੇਜਰੀਵਾਲ ਭ੍ਰਿਸ਼ਟਾਚਾਰ ਵਿਰੁੱਧ ਨਾਇਕ ਬਣਾ ਕੇ ਉਭਰੇ ਅੱਜ ਉਸੇ ਰਾਮਲੀਲਾ ਮੈਦਾਨ 'ਚ ਲਗਾਤਾਰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ ਜਾ ਰਹੇ ਹਨ। ਸਹੁੰ ਚੁੱਕ ਸਮਾਰੋਹ ਵਿਚ ਵੱਡੀ ਗਿਣਤੀ ਵਿਚ ਮਹਿਮਾਨਾਂ ਅਤੇ ਹਜ਼ਾਰਾਂ ਸਮਰਥਕ ਪਹੁੰਚੇ ਹਨ। ਦਿੱਲੀ ਦੇ ਕੋਨੇ-ਕੋਨੇ ਤੋਂ ਆਏ ਇਹ ਸਮਰਥਕ ਬੇਹੱਦ ਉਤਸ਼ਾਹਿਤ ਹਨ। ਕਿਸੇ ਦੇ ਹੱਥ 'ਚ ਕੇਜਰੀਵਾਲ ਨੂੰ ਨਾਇਕ ਦੱਸਦੇ ਹੋਏ ਪੋਸਟਰ ਤਾਂ ਕੋਈ ਖੁਦ ਨੂੰ ਮੋਰ ਵਾਂਗ ਸਜਾ ਕੇ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ।
ਆਮ ਆਦਮੀ ਪਾਰਟੀ ਦੀ ਇਕ ਫੈਨ ਉਦੈ ਵੀਰ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ 'ਚ ਪੁੱਜੇ ਹਨ। ਉਹ ਮੋਰ ਬਣੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਇੱਥੇ ਦੱਸ ਦੇਈਏ ਕਿ ਲੋਕਾਂ ਨੂੰ ਰਾਮਲੀਲਾ ਮੈਦਾਨ ਲੈ ਜਾਣ ਲਈ ਵਿਧਾਇਕ ਗੋਪਾਲ ਰਾਏ ਨੇ 50 ਡੀ. ਟੀ. ਸੀ. ਬੱਸਾਂ ਦਾ ਪ੍ਰਬੰਧ ਕੀਤਾ ਹੈ। ਸਵੇਰ ਤੋਂ ਹੀ ਸਮਰਥਕਾਂ ਦੀ ਵੱਡੀ ਭੀੜ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਸੀ। ਮੰਚ ਨੂੰ ਫੁੱਲਾਂ ਨਾਲ ਵਿਸ਼ੇਸ਼ ਰੂਪ ਨਾਲ ਸਜਾਇਆ ਗਿਆ ਹੈ। ਸਹੁੰ ਚੁੱਕ ਸਮਾਰੋਹ ਵਿਚ ਦਿੱਲੀ ਦੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਕੇਜਰੀਵਾਲ, ਸਾਬਕਾ ਸੀ. ਐੱਮ ਸਵ. ਸ਼ੀਲਾ ਦੀਕਸ਼ਤ ਤੋਂ ਬਾਅਦ ਦੂਜੇ ਅਜਿਹੇ ਵਿਅਕਤੀ ਹਨ, ਜੋ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਕੇਜਰੀਵਾਲ ਨੇ ਇਸ ਤੋਂ ਪਹਿਲਾਂ 14 ਫਰਵਰੀ 2015 ਨੂੰ ਰਾਮਲੀਲਾ ਮੈਦਾਨ 'ਚ ਸਹੁੰ ਚੁੱਕੀ ਸੀ।
ਅੱਜ ਤੀਜੀ ਵਾਰ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ ਕੇਜਰੀਵਾਲ (ਪੜ੍ਹੋ 16 ਫਰਵਰੀ ਦੀਆਂ ਖਾਸ ਖਬਰਾਂ)
NEXT STORY