ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਸ ਚਿੱਠੀ ਵਿਚ ਦਿੱਲੀ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਲਿਖਿਆ ਹੈ। ਕੇਜਰੀਵਾਲ ਨੇ ਦਿੱਲੀ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਅਮਿਤ ਸ਼ਾਹ ਨੂੰ ਮਿਲ ਕੇ ਚਰਚਾ ਕਰਨ ਦਾ ਸਮਾਂ ਵੀ ਮੰਗਿਆ ਹੈ। ਗ੍ਰਹਿ ਮੰਤਰੀ ਸ਼ਾਹ ਨੂੰ ਲਿਖੀ ਚਿੱਠੀ 'ਚ ਕੇਜਰੀਵਾਲ ਨੇ ਲਿਖਿਆ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਦਿੱਲੀ ਨੂੰ ਹੁਣ ਅਪਰਾਧ ਦੀ ਰਾਜਧਾਨੀ ਕਿਹਾ ਜਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਹੁਣ ਅਪਰਾਧ ਦੀ ਰਾਜਧਾਨੀ ਦੇ ਨਾਂ ਤੋਂ ਜਾਣਿਆ ਜਾ ਰਿਹਾ ਹੈ। ਭਾਰਤ ਦੇ 19 ਮੈਟਰੋ ਸ਼ਹਿਰਾਂ ਵਿਚ ਦਿੱਲੀ ਦੀਆਂ ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧ ਸਭ ਤੋਂ ਵੱਧ ਹਨ। ਕੇਜਰੀਵਾਲ ਨੇ ਕਿਹਾ ਕਿ ਕਤਲ ਦੇ ਮਾਮਲਿਆਂ ਵਿਚ ਵੀ ਦਿੱਲੀ ਫਸਰਟ ਰੈਂਕ 'ਤੇ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਆਏ ਦਿਨ ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਦਿੱਲੀ 'ਚ ਜ਼ਬਰਨ ਵਸੂਲੀ ਵਾਲੇ ਗੈਂਗ ਵੀ ਸਰਗਰਮ ਹੋ ਗਏ ਹਨ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਵਿਚ ਏਅਰਪੋਰਟ ਅਤੇ ਸਕੂਲਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਅਪਰਾਧਾਂ ਵਿਚ 350 ਫ਼ੀਸਦੀ ਦਾ ਵਾਧਾ ਹੋਇਆ, ਜਿਸ ਨੇ ਵਾਸੀਆਂ ਦਰਮਿਆਨ ਵਧਦੀ ਸੁਰੱਖਿਆ ਚਿੰਤਾਵਾਂ 'ਚ ਯੋਗਦਾਨ ਦਿੱਤਾ ਹੈ। ਦਿੱਲੀ ਹੁਣ ਦੇਸ਼-ਵਿਦੇਸ਼ ਵਿੱਚ ਅਪਰਾਧ ਦੀ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਅਪਰਾਧੀਆਂ ਨੂੰ ਹੁਣ ਕਾਨੂੰਨ ਵਿਵਸਥਾ ਦਾ ਕੋਈ ਡਰ ਨਹੀਂ ਹੈ।
ਇੰਡੀਗੋ ਦੀ ਫਲਾਈਟ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ
NEXT STORY