ਨਵੀਂ ਦਿੱਲੀ, (ਭਾਸ਼ਾ)- ਵਪਾਰਕ ਵਾਹਨ ਨਿਰਮਾਤਾ ਅਸ਼ੋਕ ਲੇਲੈਂਡ ਨੇ ਰੱਖਿਆ ਬਲਾਂ ਤੋਂ 700 ਕਰੋੜ ਰੁਪਏ ਤੋਂ ਜ਼ਿਆਦਾ ਦਾ ਠੇਕਾ ਮਿਲਣ ਦੀ ਜਾਣਕਾਰੀ ਦਿੱਤੀ ਹੈ। ਹਿੰਦੂਜਾ ਗਰੁੱਪ ਦੀ ਫਲੈਗਸ਼ਿਪ ਕੰਪਨੀ ਨੇ ਕਿਹਾ ਕਿ ਇਨ੍ਹਾਂ ਠੇਕਿਆਂ ਤਹਿਤ ਸਪਲਾਈ ਕੀਤੇ ਜਾਣ ਵਾਲੇ ਵਾਹਨਾਂ ਦਾ ਇਰਾਦਾ ‘ਕਲੋਜ਼-ਇਨ ਵੈਪਨ ਸਿਸਟਮ’ (ਸੀ. ਆਈ. ਡਬਲਯੂ. ਐੱਸ.) ਪ੍ਰੋਗਰਾਮ ਦੇ ਤਹਿਤ ਫੌਜੀ ਟਰਾਂਸਪੋਰਟ, ਲੌਜਿਸਟਿਕਸ ਤੇ ਹੋਰ ਵਿਸ਼ੇਸ਼ ਟ੍ਰਾਂਸਪੋਰਟ ਲਈ ਰੱਖਿਆ ਖੇਤਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ। ਇਨ੍ਹਾਂ ਦੀ ਸਪਲਾਈ ਆਉਣ ਵਾਲੇ ਵਿੱਤੀ ਸਾਲ 2025-26 ’ਚ ਸ਼ੁਰੂ ਕਰ ਦਿੱਤੀ ਜਾਵੇਗੀ।
ਅਮਨਦੀਪ ਸਿੰਘ, ਪ੍ਰਧਾਨ, ਡਿਫੈਂਸ ਬਿਜ਼ਨਸ, ਅਸ਼ੋਕ ਲੇਲੈਂਡ ਨੇ ਕਿਹਾ, “ਭਾਰਤੀ ਫੌਜ ਨੂੰ ਲੌਜਿਸਟਿਕ ਵਾਹਨਾਂ ਦੇ ਸਭ ਤੋਂ ਵੱਡੇ ਸਪਲਾਇਰ ਹੋਣ ਦੇ ਨਾਤੇ, ਅਸੀਂ ਆਪਣੀਆਂ ਫੌਜਾਂ ਦਾ ਸਮਰਥਨ ਕਰਨ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਾਂ। ਅਸੀਂ ਇਨ੍ਹਾਂ ਠੇਕਿਆਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧ ਹਾਂ।’’ ਇਹਨਾਂ ਨਵੇਂ ਸਮਝੌਤਿਆਂ ਦੇ ਨਾਲ, ਅਸ਼ੋਕ ਲੇਲੈਂਡ ਨੇ ਹਥਿਆਰਬੰਦ ਅਤੇ ਅਰਧ ਸੈਨਿਕ ਬਲਾਂ ਲਈ ਉੱਨਤ ਜ਼ਮੀਨੀ ਆਵਾਜਾਈ ਦੇ ਹੱਲਾਂ ’ਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।
ਸੰਸਦ ਮੈਂਬਰ ਦੇ ਘਰ ’ਚ ਦਾਖਲ ਹੋ ਕੇ ਭੰਨਤੋੜ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ : ਖੜਗੇ
NEXT STORY