ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਸੋਮਵਾਰ ਯਾਨੀ ਕਿ ਅੱਜ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਵਿਚ ਰਾਜ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਚੌਬੇ ਨੇ ਵਾਤਾਵਰਣ ਮੰਤਰਾਲਾ ਦੇ ਹੈੱਡਕੁਆਰਟਰ ਇੰਦਰਾ ਵਾਤਾਵਰਣ ਭਵਨ ’ਚ ਬੂਟੇ ਲਾਏ। ਬਾਅਦ ਵਿਚ ਉਨ੍ਹਾਂ ਨੇ ਨਵੀਂ ਜ਼ਿੰਮੇਵਾਰੀ ਦੇਣ ਲਈ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜਤਾਇਆ।
ਚੌਬੇ ਨੇ ਕਿਹਾ ਕਿ ਅੱਜ ਅਧਿਕਾਰਤ ਤੌਰ ’ਤੇ ਲੋਧੀ ਕਾਲੋਨੀ, ਜੋਰਬਾਗ ਸਥਿਤ ਵਾਤਾਵਰਣ ਭਵਨ ’ਚ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰਾਲਾ ’ਚ ਕੇਂਦਰੀ ਰਾਜ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ। ਮੈਨੂੰ ਨਵੀਂ ਜ਼ਿੰਮੇਵਾਰੀ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ। 68 ਸਾਲਾ ਚੌਬੇ ਕੈਬਨਿਟ ਵਿਚ ਫੇਰਬਦਲ ਤੋਂ ਪਹਿਲਾਂ ਸਿਹਤ ਮੰਤਰਾਲਾ ਵਿਚ ਰਾਜ ਮੰਤਰੀ ਸਨ। ਚੌਬੇ ਵਾਤਾਵਰਣ ਤੋਂ ਇਲਾਵਾ, ਉਪਭੋਗਤਾ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲਾ ਵਿਚ ਵੀ ਰਾਜ ਮੰਤਰੀ ਹੋਣਗੇ।
ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ 13 ਅਗਸਤ ਤੱਕ ਹੋਵੇਗਾ : ਲੋਕ ਸਭਾ ਸਪੀਕਰ ਓਮ ਬਿਰਲਾ
NEXT STORY