ਜੈਤੋ, (ਰਘੁਨੰਦਨ ਪਰਾਸ਼ਰ): ਰੇਲਵੇ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਰੇਲ, ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਪੂਰਬੀ ਰੇਲਵੇ ਦੇ ਸੀਨੀਅਰ ਖੇਡ ਅਧਿਕਾਰੀ ਅਤੇ 19ਵੀਆਂ ਏਸ਼ੀਆਈ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਡਿਪਟੀ ਸ਼ੈੱਫ ਡੀ ਮਿਸ਼ਨ ਸ਼੍ਰੀਮਤੀ ਡੋਲਾ ਬੈਨਰਜੀ ਅਤੇ ਸਹਾਇਕ ਖੇਡ ਅਧਿਕਾਰੀ, ਈਸਟ ਕੋਸਟ ਰੇਲਵੇ ਅਤੇ ਸੋਨ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਸ਼੍ਰੀ ਅਮਿਤ ਰੋਹੀਦਾਸ ਨਾਲ ਅੱਜ ਰੇਲ ਭਵਨ, ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦੀ ਸਿਹਤ 'ਤੇ ਬੱਲੇਬਾਜ਼ੀ ਕੋਚ Vikram Rathore ਨੇ ਦਿੱਤਾ ਅਪਡੇਟ- ਉਹ ਹੋਟਲ 'ਚ ਹੈ ਤੇ...
ਮੰਤਰੀ ਜੀ ਨੇ ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ 19ਵੀਆਂ ਏਸ਼ੀਆਈ ਖੇਡਾਂ, 2022 ਵਿੱਚ ਭਾਰਤ ਦੀ ਭਾਗੀਦਾਰੀ ਦਾ ਸੁਆਗਤ ਕੀਤਾ। ਟੀਮ ਨੂੰ ਇਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਭਾਰਤੀ ਰੇਲਵੇ (ਆਈਆਰ) ਦੇ ਕੁੱਲ 98 ਮੈਂਬਰ, ਜਿਨ੍ਹਾਂ ਵਿੱਚ 90 ਖਿਡਾਰੀ, 07 ਕੋਚ ਅਤੇ ਐੱਮ. ਡੋਲਾ ਬੈਨਰਜੀ ਨੇ ਡਿਪਟੀ ਸ਼ੈੱਫ ਡੀ ਮਿਸ਼ਨ ਵਜੋਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ 39 ਖਿਡਾਰੀਆਂ ਨੇ ਕੁੱਲ 43 ਵਿਅਕਤੀਗਤ ਅਤੇ ਟੀਮ ਖੇਡ ਤਗਮੇ ਜਿੱਤੇ ਹਨ।
ਇਹ ਵੀ ਪੜ੍ਹੋ : WC 2023 : ਮਿਸ਼ੇਲ ਸੈਂਟਨਰ ਨੇ 1 ਗੇਂਦ 'ਤੇ ਬਣਾਈਆਂ 13 ਦੌੜਾਂ, ਪ੍ਰਸ਼ੰਸਕਾਂ ਨੂੰ ਯਾਦ ਆ ਗਏ ਯੁਵਰਾਜ ਸਿੰਘ
ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ 107 ਤਗ਼ਮਿਆਂ ਵਿੱਚੋਂ 22 ਤਗ਼ਮਿਆਂ ਦਾ ਯੋਗਦਾਨ ਪਾਇਆ ਹੈ। 18ਵੀਆਂ ਏਸ਼ੀਆਈ ਖੇਡਾਂ, 2018 ਵਿੱਚ ਭਾਰਤ ਵੱਲੋਂ ਜਿੱਤੇ ਗਏ 69 ਤਗਮਿਆਂ ਵਿੱਚੋਂ ਭਾਰਤੀ ਰੇਲਵੇ ਦੇ ਖਿਡਾਰੀਆਂ ਦੇ 09 ਤਗਮਿਆਂ ਦੇ ਯੋਗਦਾਨ ਦੇ ਉਲਟ, 19ਵੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਵੱਲੋਂ ਜਿੱਤੇ ਗਏ 107 ਤਗ਼ਮਿਆਂ ਵਿੱਚੋਂ 22 ਤਮਗ਼ਿਆਂ ਵਿੱਚ ਉਸ ਦਾ ਯੋਗਦਾਨ ਹੈ। ਅਜਿਹੇ 'ਚ ਭਾਰਤੀ ਤਮਗਾ ਸੂਚੀ 'ਚ ਭਾਰਤੀ ਰੇਲਵੇ ਦੇ ਖਿਡਾਰੀਆਂ ਦਾ ਯੋਗਦਾਨ 58 ਫੀਸਦੀ ਵਧਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬ੍ਰਿਕਸ ਅੰਤਰਰਾਸ਼ਟਰੀ ਪ੍ਰਤੀਯੋਗਤਾ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ
NEXT STORY