ਨਵੀਂ ਦਿੱਲੀ- ਭਾਰਤ ਇਸ ਹਫਤੇ ਰਾਸ਼ਟਰੀ ਰਾਜਧਾਨੀ 'ਚ ਅੱਠਵੇਂ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਅੰਤਰਰਾਸ਼ਟਰੀ ਪ੍ਰਤੀਯੋਗਤਾ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਪ੍ਰੋਗਰਾਮ 'ਚ 600 ਤੋਂ ਜ਼ਿਆਦਾ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਦੀ ਪ੍ਰਧਾਨ ਰਵਨੀਤ ਕੌਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸੰਮੇਲਨ 'ਚ ਤਿੰਨ ਪੂਰਨ ਅਤੇ ਚਾਰ 'ਬ੍ਰੇਕਆਊਟ' ਸੈਸ਼ਨ ਹੋਣਗੇ। ਸੰਮੇਲਨ ਦਾ ਉਦੇਸ਼ ਸਹਿਯੋਗ ਨੂੰ ਉਤਸ਼ਾਹ ਦੇਣਾ ਅਤੇ ਗਿਆਨ ਨੂੰ ਸਾਂਝਾ ਕਰਨਾ ਹੈ। ਕੌਰ ਨੇ ਕਿਹਾ ਕਿ ਸੰਮੇਲਨ 'ਚ 600 ਤੋਂ ਜ਼ਿਆਦਾ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਅਰਥਵਿਵਸਥਾ ਅਤੇ ਵੱਡੀਆਂ ਤਕਨਾਲੋਜੀ ਕੰਪਨੀਾਂ ਦੇ ਨਾਲ ਮੁਕਾਬਲੇ ਦਾ ਲੈਂਡਸਕੇਪ ਵਿਕਸਿਤ ਹੋਇਆ ਹੈ।
ਰੇਲਵੇ ਬੋਰਡ ਦੇ ਟਿਕਟ ਚੈਕਿੰਗ ਸਟਾਫ਼ ਨੇ ਸਤੰਬਰ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲਿਆ 2.39 ਕਰੋੜ ਜੁਰਮਾਨਾ
NEXT STORY