ਨੈਸ਼ਨਲ ਡੈਸਕ: ਤੜਕਸਾਰ ਵਾਪਰੇ ਰੇਲ ਹਾਦਸੇ ਮਗਰੋਂ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਸਿੱਧਾ ਮਤਲਬ ਲੱਗ ਰਿਹਾ ਹੈ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਕੋਈ ਸਾਜ਼ਿਸ਼ ਸੀ। ਦਰਅਸਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਹਿ ਹਾਦਸਾ ਟ੍ਰੈਕ 'ਤੇ ਰੱਖੀ ਕਿਸੇ ਚੀਜ਼ ਕਾਰਨ ਵਾਪਰਿਆ ਹੈ ਤੇ ਮੌਕੇ ਤੋਂ ਸਬੂਤ ਵੀ ਮਿਲੇ ਹਨ। ਇਸ ਮਾਮਲੇ ਵਿਚ ਉੱਤਰ ਪ੍ਰਦੇਸ਼ ਪੁਲਸ ਦੇ ਨਾਲ-ਨਾਲ IB ਵੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਡਿਪਟੀ ਕਮਿਸ਼ਨਰਾਂ ਮਗਰੋਂ IAS ਤੇ PCS ਅਫ਼ਸਰਾਂ ਦੀ ਵੀ ਹੋਈ ਬਦਲੀ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਟਵੀਟ ਕੀਤਾ, "ਸਾਬਰਮਤੀ ਐਕਸਪ੍ਰੈਸ (ਵਾਰਾਣਸੀ ਤੋਂ ਅਹਿਮਦਾਬਾਦ) ਦਾ ਇੰਜਣ ਅੱਜ ਤੜਕੇ 02:35 ਵਜੇ ਕਾਨਪੁਰ ਨੇੜੇ ਪਟੜੀ 'ਤੇ ਰੱਖੀ ਇਕ ਚੀਜ਼ ਨਾਲ ਟਕਰਾ ਗਿਆ ਅਤੇ ਪਟੜੀ ਤੋਂ ਉਤਰ ਗਿਆ। ਉੱਥੇ ਸੱਟ ਦੇ ਨਿਸ਼ਾਨ ਦਿਖੇ ਹਨ ਤੇ ਸਬੂਤ ਸੁਰੱਖਿਅਤ ਹਨ। ਆਈ.ਬੀ. ਅਤੇ ਯੂ.ਪੀ. ਪੁਲਸ ਵੀ ਇਸ 'ਤੇ ਕੰਮ ਕਰ ਰਹੀ ਹੈ। ਯਾਤਰੀਆਂ ਜਾਂ ਸਟਾਫ ਨੂੰ ਕੋਈ ਸੱਟ ਨਹੀਂ ਲੱਗੀ। ਯਾਤਰੀਆਂ ਲਈ ਅਮਦਾਵਾਦ ਲਈ ਅੱਗੇ ਦੀ ਯਾਤਰਾ ਲਈ ਰੇਲਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ।"
ਇਹ ਖ਼ਬਰ ਵੀ ਪੜ੍ਹੋ - ਸਕੂਲੀ ਬੱਚਿਆਂ ਦੀ ਵਿਗੜੀ ਸਿਹਤ, ਹਸਪਤਾਲ ਪਹੁੰਚਾਉਣ ਵਾਲੇ ਫਾਰਮਾਸਿਸਟ ਨਾਲ ਹੀ ਤੱਤਾ ਹੋ ਗਿਆ ਡਾਕਟਰ
ਜ਼ਿਕਰਯੋਗ ਹੈ ਕਿ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈੱਸ ਦੇ 20 ਡੱਬੇ ਕਾਨਪੁਰੀ ਦੇ ਗੋਵਿੰਦਪੁਰੀ ਸਟੇਸ਼ਨ ਨੇੜੇ ਪੱਟੜੀ ਤੋਂ ਉਤਰ ਗਏ। ਉੱਤਰ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ ਸ਼ਸ਼ੀਕਾਂਤ ਤ੍ਰਿਪਾਠੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਫ਼ਿਲਹਾਲ ਕੋਈ ਖ਼ਬਰ ਨਹੀਂ ਹੈ। ਰੇਲਵੇ ਵੱਲੋਂ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੜਕਸਾਰ ਵਾਪਰਿਆ ਰੇਲ ਹਾਦਸਾ, ਪੱਥਰ ਨਾਲ ਟਕਰਾ ਕੇ ਲੀਹੋਂ ਲੱਥੀ ਰੇਲਗੱਡੀ
NEXT STORY