ਨਵੀਂ ਦਿੱਲੀ (ਏਜੰਸੀ)- ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਵਪਾਰਕ ਪੱਧਰ ’ਤੇ 5 ਸੈਮੀਕੰਡਕਟਰ ਇਕਾਈਆਂ ’ਚ ਉਤਪਾਦਨ ਸ਼ੁਰੂ ਹੋਣ ਅਤੇ ਗਲੋਬਲ ਕੰਪਨੀਆਂ ਦੇ ਨਵੇਂ ਨਿਵੇਸ਼ ਲਈ ਅੱਗੇ ਆਉਣ ਦੇ ਨਾਲ ਭਾਰਤ ਦੀ ਚਿੱਪ ਰਣਨੀਤੀ ਨੂੰ ਲੈ ਕੇ ਸ਼ੁਰੂਆਤੀ ਸਵਾਲ ਹੁਣ ਵਧਦੇ ਭਰੋਸੇ ’ਚ ਬਦਲ ਗਏ ਹਨ। ਉਨ੍ਹਾਂ ਪੂਰਾ ਭਰੋਸਾ ਪ੍ਰਗਟਾਇਆ ਕਿ ਭਾਰਤ ’ਚ ਨੌਜਵਾਨਾਂ ਦੀ ਲੀਡਰਸ਼ਿਪ ਵਾਲੇ ਸਟਾਰਟਅੱਪ ਦੇਸ਼ ’ਚ ਹੀ ਕਵਾਲਕਾਮ ਅਤੇ ਇੰਟੈੱਲ ਵਰਗੀਆਂ ਕੰਪਨੀਆਂ ਖੜ੍ਹੀਆਂ ਕਰਨਗੇ।
ਵੈਸ਼ਨਵ ਨੇ ਕਿਹਾ ਕਿ ਕਈ ਦੇਸ਼ ਭਾਰਤ ਨੂੰ ਇਕ ਭਰੋਸੇਮੰਦ ਭਾਈਵਾਲ ਵਜੋਂ ਦੇਖਦੇ ਹਨ। ਹਾਲਾਂਕਿ, ਉਨ੍ਹਾਂ ਚੌਕਸ ਕੀਤਾ ਕਿ ਸੈਮੀਕੰਡਕਟਰ ਉਦਯੋਗ ਅਤੇ ਡੀਪ ਟੈਕਨਾਲੋਜੀ ਸਟਾਰਟਅੱਪ ਨੂੰ ਸੰਭਾਵੀ ਸਾਈਬਰ ਹਮਲਿਆਂ, ਖ਼ਤਰਿਆਂ ਅਤੇ ਉਨ੍ਹਾਂ ਲੋਕਾਂ ਤੋਂ ਪੈਦਾ ਹੋਣ ਵਾਲੀਆਂ ਰੁਕਾਵਟਾਂ ਦੇ ਪ੍ਰਤੀ ਚੌਕਸ ਰਹਿਣਾ ਹੋਵੇਗਾ, ਜੋ ਗਲੋਬਲ ਸੈਮੀਕੰਡਕਟਰ ਮੁੱਲ ਲੜੀ ’ਚ ਭਾਰਤ ਦੇ ਉੱਭਰਨ ’ਚ ਅੜਿੱਕਾ ਡਾਹੁਣਾ ਚਾਹੁੰਦੇ ਹਨ।
ਵੈਸ਼ਨਵ ਨੇ ਕਿਹਾ ਕਿ ਪਿਛਲੇ 4-5 ਸਾਲਾਂ ’ਚ ਭਾਰਤ ਦੀਆਂ ਉਤਪਾਦਨ ਸਮਰੱਥਾਵਾਂ ਨੂੰ ਲੈ ਕੇ ਗਲੋਬਲ ਧਾਰਨਾ ’ਚ ਬੁਨਿਆਦੀ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ’ਚ ਉਠਾਏ ਗਏ ਸਵਾਲ ਹੁਣ ਖ਼ਤਮ ਹੋ ਗਏ ਹਨ ਅਤੇ ਪ੍ਰਾਜੈਕਟਾਂ ਦੇ ਨਿਰਮਾਣ ਤੋਂ ਲੈ ਕੇ ਪ੍ਰਯੋਗੀ ਉਤਪਾਦਨ ਅਤੇ ਹੁਣ ਵੱਡੇ ਪੱਧਰ ’ਤੇ ਵਪਾਰਕ ਉਤਪਾਦਨ ਤੱਕ ਪਹੁੰਚਣ ਦੇ ਨਾਲ ਭਾਰਤ ਨੂੰ ਲੈ ਕੇ ਭਰੋਸਾ ਵਧਿਆ ਹੈ।
ਗਲੋਬਲ ਕੰਪਨੀਆਂ ਨਿਵੇਸ਼ ਲਈ ਤਿਆਰ
ਸੂਚਨਾ ਟੈਕਨਾਲੋਜੀ ਮੰਤਰੀ ਨੇ ਕਿਹਾ ਕਿ ਗਲੋਬਲ ਕੰਪਨੀਆਂ ਦੇ ਸੀ. ਈ. ਓ. ਹੁਣ ਭਾਰਤ ’ਚ ਨਿਵੇਸ਼ ਦੀ ਤਿਆਰੀ ਕਰ ਰਹੇ ਹਨ। ਕਈ ਕੰਪਨੀਆਂ ਸਥਾਨਕ ਭਾਈਵਾਲੀਆਂ ਅਤੇ ਪਲਾਂਟਾਂ ਦੇ ਸਥਾਨ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹਨ। ਵੈਸ਼ਨਵ ਨੇ ਦੱਸਿਆ ਕਿ ਇਕ ਕੰਪਨੀ ਦੇ ਸੀ. ਈ. ਓ. ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਭਾਰਤ ’ਚ ਸੈਮੀਕੰਡਕਟਰ ਯੋਜਨਾਵਾਂ ਲਈ ਓਨੀ ਪੂੰਜੀ ਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿੰਨੀ ਉਨ੍ਹਾਂ ਦੀ ਟੀਮ ਅਸਲ ’ਚ ਖ਼ਰਚ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ ! ਲੇਟ ਉੱਡ ਰਹੀਆਂ ਫਲਾਈਟਾਂ, ਖੱਜਲ ਹੋ ਰਹੇ ਯਾਤਰੀ
NEXT STORY