ਆਸਾਮ- ਕਾਂਗਰਸ ਨੇਤਾ ਅਤੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਹਾਲ ਹੀ 'ਚ ਉਨ੍ਹਾਂ ਨੇ ਕੋਵਿਡ-19 ਟੈਸਟ ਕਰਵਾਇਆ ਸੀ, ਜਿਸ 'ਚ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕਾਂਗਰਸ ਨੇਤਾ ਨੇ ਖੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਗੋਗੋਈ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੰਪਰਕ 'ਚ ਆਏ ਲੋਕ ਤੁਰੰਤ ਕੋਰੋਨਾ ਟੈਸਟ ਕਰਵਾ ਲੈਣ।
ਗੋਗੋਈ ਨੇ ਟਵੀਟ ਕਰ ਕੇ ਕਿਹਾ,''ਮੇਰੀ ਕੋਰੋਨਾ ਰਿਪੋਰਟ ਮੰਗਲਵਾਰ ਨੂੰ ਪਾਜ਼ੇਟਿਵ ਆਈ ਹੈ। ਜੋ ਲੋਕ ਪਿਛਲੇ ਕੁਝ ਦਿਨਾਂ ਦੌਰਾਨ ਮੇਰੇ ਸੰਪਰਕ 'ਚ ਆਏ, ਉਨ੍ਹਾਂ ਨੂੰ ਤੁਰੰਤ ਕੋਰੋਨਾ ਟੈਸਟ ਲਈ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਆਸਾਮ ਦੇ ਡੀ.ਜੀ.ਪੀ. ਭਾਸਕਰ ਜੋਤੀ ਮਹੰਤਾ ਅਤੇ ਕਾਮਰੂਪ (ਐੱਮ) ਦੇ ਡਿਪਟੀ ਕਮਿਸ਼ਨਰ ਬਿਸਵਜੀਤ ਪੇਗੂ ਵੀ ਕੋਰੋਨਾ ਪਾਜ਼ੇਟਿਵ ਆ ਚੁਕੇ ਹਨ।
ਸਾਲ 2016 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਤੱਕ ਤਰੁਣ ਗੋਗੋਈ ਨੇ 15 ਸਾਲ ਤੱਕ ਆਸਾਮ ਦੇ ਮੁੱਖ ਮੰਤਰੀ ਦੇ ਰੂਪ 'ਚ ਅਹੁਦਾ ਸੰਭਾਲਿਆ। ਆਸਾਮ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਸ ਦੇ ਮੱਦੇਨਜ਼ਰ ਰਾਜ 'ਚ ਕਾਂਗਰਸ ਦੀ ਵਾਪਸੀ ਲਈ ਗੋਗੋਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਯਾਤਰਾ ਕਰ ਰਹੇ ਹਨ।
ਕੋਰੋਨਾ ਦੇ ਹਾਲਾਤ 'ਤੇ ਬੋਲੇ ਕੇਜਰੀਵਾਲ- ਦਿੱਲੀ 'ਚ ਟੈਸਟਿੰਗ ਕਰਾਂਗੇ ਦੁੱਗਣੀ
NEXT STORY