ਤੇਜਪੁਰ- ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਤੇਜਪੁਰ ਦੇ ਮਿਸਮਾਰੀ ਫੌਜ ਸਟੇਸ਼ਨ 'ਤੇ 60 ਤੋਂ ਵੱਧ ਜਵਾਨ ਕੋਰੋਨਾ ਵਾਇਰਸ (ਕੋਵਿਡ-19) ਨਾਲ ਇਨਫੈਕਟਡ ਪਾਏ ਗਏ ਹਨ। ਪਿਛਲੇ 10 ਦਿਨਾਂ 'ਚ ਇਨ੍ਹਾਂ ਦੇ ਇਸ ਮਹਾਮਾਰੀ ਨਾਲ ਪੀੜਤ ਹੋਣ ਦਾ ਪਤਾ ਲੱਗਾ ਹੈ। ਸੋਨਿਤਪੁਰ ਡਿਪਟੀ ਕਮਿਸ਼ਨਰ ਮਾਨਵੇਂਦਰ ਪ੍ਰਤਾਪ ਸਿੰਘ ਨੇ ਮਿਸਮਾਰੀ ਫੌਜ ਸਟੇਸ਼ਨ 'ਚ 64 ਕਾਮਿਆਂ ਨੂੰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ। ਪੀੜਤਾਂ 'ਚੋਂ 49 ਫੌਜ ਕਰਮਚਾਰੀ, 12 ਐੱਸ.ਐੱਸ.ਬੀ. ਜਵਾਨ, 2 ਆਈ.ਟੀ.ਬੀ.ਪੀ. ਅਤੇ ਇਕ ਬੀ.ਆਰ.ਓ. ਕਰਮੀ ਹੈ।
ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਸਥਾਨਾਂ ਤੋਂ ਇੱਥੇ ਪਹੁੰਚਣ ਤੋਂ ਬਾਅਦ ਸਾਰਿਆਂ ਨੂੰ ਫੌਜ ਸਟੇਸ਼ਨ 'ਚ ਕੁਆਰੰਟੀਨ ਕੀਤਾ ਗਿਆ ਹੈ। ਪੀੜਤ ਜਵਾਨਾਂ ਦਾ ਤੇਜ਼ਪੁਰ ਦੇ 155 ਬੇਸ ਹਸਪਤਾਲ ਅਤੇ ਮਿਸਮਾਰੀ ਸੋਨਿਤਪੁਰਮ ਦੇ 180 ਫੌਜ ਹਸਪਤਾਲ 'ਚ ਮੌਜੂਦਾ ਸਮੇਂ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ 'ਚ ਪ੍ਰਵੇਸ਼ ਕਰਨ ਵਾਲੇ ਰੱਖਿਆ ਕਾਮਿਆਂ ਨੂੰ ਕੁਆਰੰਟੀ ਕੀਤਾ ਜਾਂਦਾ ਹੈ ਅਤੇ ਫੌਜ ਦੇ ਹਸਪਤਾਲਾਂ 'ਚ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।
ਰਾਜਸਥਾਨ ਨੇ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਸਸਤਾ
NEXT STORY