ਅਸਾਮ- ਅਸਾਮ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੋਟਾਂ ਪੈ ਰਹੀਆਂ ਹਨ। ਸਵੇਰੇ 11 ਵਜੇ ਤੱਕ 24.48 ਫ਼ੀਸਦੀ ਵੋਟਿੰਗ ਹੋਈ। ਅਸਾਮ 'ਚ ਪਹਿਲੇ ਪੜਾਅ 'ਚ 47 ਸੀਟਾਂ ਲਈ ਸ਼ਨੀਵਾਰ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਇਸ ਪੜਾਅ 'ਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਮੰਤਰੀਆਂ ਅਤੇ ਵਿਰੋਧੀ ਨੇਤਾਵਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਵੇਗਾ। ਕੋਵਿਡ-19 ਸਬੰਧੀ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਵੋਟਿੰਗ ਹੋ ਰਹੀ ਹੈ। ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਦਿਬਰੂਗੜ੍ਹ ਵਿਚ ਇਕ ਵੋਟਿੰਗ ਕੇਂਦਰ 'ਤੇ ਜਾ ਕੇ ਵੋਟ ਪਾਈ। ਉਨ੍ਹਾਂ ਕਿਹਾ ਕਿ ਸਾਨੂੰ 100 ਤੋਂ ਵੱਧ ਸੀਟਾਂ ਮਿਲਣਗੀਆਂ।
ਵੋਟਿੰਗ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਵੇਖੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ 23 ਬੀਬੀਆਂ ਸਮੇਤ ਕੁਲ 264 ਉਮੀਦਵਾਰ ਮੈਦਾਨ 'ਚ ਹਨ। ਓਧਰ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਸ਼ਾਂਤੀਪੂਰਨ ਵੋਟਾਂ ਪੈ ਰਹੀਆਂ ਹਨ।
ਸੁਰੱਖਿਆ ਦਸਤਿਆਂ ਦੀ ਕੁਲ 300 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਵਿਚ ਲੋਕ ਉੱਪਰੀ ਅਸਾਮ ਅਤੇ ਬ੍ਰਰਹਾਪੁੱਤਰ ਦੇ ਉੱਤਰੀ ਤੱਟੀ 12 ਜ਼ਿਲ੍ਹਿਆਂ 'ਚ 11,537 ਵੋਟਿੰਗ ਕੇਂਦਰਾਂ 'ਤੇ ਵੋਟਾਂ ਪਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਸੰਵਦੇਨਸ਼ੀਲ ਇਲਾਕਿਆਂ ਵਿਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਅਤੇ ਸਖ਼ਤ ਚੌਕਸੀ ਵਰਤੀ ਜਾ ਰਹੀ ਹੈ। ਇਨ੍ਹਾਂ 47 ਸੀਟਾਂ 'ਚੋਂ ਜ਼ਿਆਦਾਤਰ 'ਤੇ ਸੱਤਾਧਾਰੀ ਭਾਜਪਾ, ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਗਠਜੋੜ ਅਤੇ ਨਵੀਂ ਗਠਿਤ ਅਸਾਮ ਜਾਤੀ ਪਰੀਸ਼ਦ ਵਿਚਾਲੇ ਤਿ੍ਕੋਣਾ ਮੁਕਾਬਲਾ ਹੈ। ਕੁਲ 81,09,815 ਵੋਟਰ ਪਹਿਲੇ ਪੜਾਅ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਨ੍ਹਾਂ 'ਚੋਂ 40,77,210 ਪੁਰਸ਼ ਅਤੇ 40,32,481 ਬੀਬੀਆਂ ਹਨ, ਜਦਕਿ 124 ਥਰਡ ਜੈਂਡਰ ਵੋਟਰ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਦੱਸਣਯੋਗ ਹੈ ਕਿ 3 ਪੜਾਵਾਂ ਵਿਚ ਅਸਾਮ 'ਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਵਿਚ 27 ਮਾਰਚ ਯਾਨੀ ਕਿ ਅੱਜ ਵੋਟਾਂ ਪੈ ਰਹੀਆਂ ਹਨ। ਦੂਜੇ ਪੜਾਅ ਵਿਚ 1 ਅਪ੍ਰੈਲ ਅਤੇ ਤੀਜੇ ਪੜਾਅ 'ਚ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
ਲੋਕਤੰਤਰ ਨੂੰ ਮਜ਼ਬੂਤ ਕਰਨ ਲਈ 'ਵੰਡਣ ਵਾਲੀਆਂ ਤਾਕਤਾਂ' ਵਿਰੁੱਧ ਵੋਟ ਕਰਨ ਵੋਟਰ : ਰਾਹੁਲ ਗਾਂਧੀ
NEXT STORY