ਮੁੰਬਈ- ਦੇਸ਼ ਦੇ ਛੇਵੇਂ ਜਯੋਤਿਰਲਿੰਗ ਭੀਮਾਸ਼ੰਕਰ ਨੂੰ ਲੈ ਕੇ ਆਸਾਮ ਸਰਕਾਰ ਦੇ ਪੋਸਟਰ ਤੋਂ ਬਾਅਦ ਮਹਾਰਾਸ਼ਟਰ ਦੀਆਂ ਵਿਰੋਧੀ ਪਾਰਟੀਆਂ ਭੜਕ ਗਈਆਂ ਹਨ। ਆਸਾਮ ਸਰਕਾਰ ਨੇ 14 ਫਰਵਰੀ ਨੂੰ ਇਕ ਇਸ਼ਤਿਹਾਰ ਜਾਰੀ ਕੀਤਾ, ਜਿਸ ’ਚ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਮਹਾਸ਼ਿਵਰਾਤਰੀ ਦੇ ਤਿਓਹਾਰ ’ਤੇ ਆਸਾਮ ਆਉਣ ਦਾ ਸੱਦਾ ਦਿੱਤਾ। ਇਸ਼ਤਿਹਾਰ ’ਚ ਲਿਖਿਆ ਹੈ-‘ਆਸਾਮ ਦੇ ਕਾਮਰੂਪ ’ਚ ਦਾਕਿਨੀ ਹਿਲਸ (ਦਾਕਿਨੀ ਪਰਬਤਮਾਲਾ) ’ਚ ਦੇਸ਼ ਦਾ ਛੇਵਾਂ ਜਯੋਤਿਰਲਿੰਗ ਸਥਿਤ ਹੈ।’
ਇਹ ਵੀ ਪੜ੍ਹੋ- ਖੇਡਦੇ-ਖੇਡਦੇ 15 ਮਿੰਟ ਤੱਕ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਰਿਹਾ ਡੇਢ ਸਾਲ ਦਾ ਬੱਚਾ, ਇੰਝ ਦਿੱਤੀ ਮੌਤ ਨੂੰ ਮਾਤ
ਮਹਾਰਾਸ਼ਟਰ ਦਾ ਜਯੋਤਿਰਲਿੰਗ ਚੋਰੀ ਕਰ ਰਹੀ ਭਾਜਪਾ
ਇਸ਼ਤਿਹਾਰ ਨੂੰ ਲੈ ਕੇ ਮਹਾਰਾਸ਼ਟਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਅਤੇ ਊਧਵ ਠਾਕਰੇ ਦੀ ਸ਼ਿਵਸੈਨਾ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਦੋਵਾਂ ਪਾਰਟੀਆਂ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਛੇਵਾਂ ਜਯੋਤਿਰਲਿੰਗ ਭੀਮਾਸ਼ੰਕਰ ਮੰਦਰ ਮਹਾਰਾਸ਼ਟਰ ਦੇ ਪੁਣੇ ’ਚ ਹੈ, ਫਿਰ ਆਸਾਮ ਸਰਕਾਰ ਨੇ ਅਜਿਹਾ ਇਸ਼ਤਿਹਾਰ ਕਿਉਂ ਜਾਰੀ ਕੀਤਾ? ਦੋਵਾਂ ਪਾਰਟੀਆਂ ਨੇ ਕਿਹਾ ਕਿ ਹੁਣ ਤੱਕ ਭਾਜਪਾ ਉਦਯੋਗ ਅਤੇ ਰੋਜ਼ਗਾਰ ਖੋਹ ਰਹੀ ਸੀ। ਹੁਣ ਸਾਡਾ ਸੱਭਿਆਚਾਰ ਅਤੇ ਅਧਿਆਤਮਕ ਵਿਰਾਸਤ ਚੋਰੀ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...
ਕਾਂਗਰਸ ਨੂੰ ਨਿਸ਼ਾਨਾ ਬਣਾਇਆ
ਕਾਂਗਰਸ ਦੇ ਜਨਰਲ ਸਕੱਤਰ ਸਚਿਨ ਸਾਵੰਤ ਨੇ ਟਵੀਟ ਕੀਤਾ, ''ਉਦਯੋਗਾਂ ਨੂੰ ਛੱਡ ਕੇ ਭਾਜਪਾ ਹੁਣ ਮਹਾਰਾਸ਼ਟਰ ਤੋਂ ਭਗਵਾਨ ਸ਼ਿਵ ਨੂੰ ਖੋਹਣਾ ਚਾਹੁੰਦੀ ਹੈ। ਹੁਣ ਭਾਜਪਾ ਆਸਾਮ ਸਰਕਾਰ ਦਾ ਦਾਅਵਾ ਹੈ ਕਿ ਭੀਮਾਸ਼ੰਕਰ ਦਾ ਛੇਵਾਂ ਜਯੋਤਿਰਲਿੰਗ ਆਸਾਮ 'ਚ ਸਥਿਤ ਹੈ ਨਾ ਕਿ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ। ਅਸੀਂ ਇਸ ਬੇਤੁਕੇ ਦਾਅਵੇ ਦੀ ਸਖ਼ਤ ਨਿੰਦਾ ਕਰਦੇ ਹਾਂ।"
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੈਪੁਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ
NEXT STORY