ਨਵੀਂ ਦਿੱਲੀ- ਕਿਹਾ ਜਾਂਦਾ ਹੈ ਕਿ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵਿਗ੍ਹਾ ਨਹੀਂ ਕਰ ਸਕਦਾ ਹੈ। ਅਜਿਹਾ ਹੀ ਮਾਮਲਾ ਦਿੱਲੀ 'ਚ ਸਾਹਮਣੇ ਆਇਆ ਹੈ। ਜਿੱਥੇ ਸਾਬਣ ਦੇ ਪਾਣੀ ਨਾਲ ਭਰੀ ਵਾਸ਼ਿੰਗ ਮਸ਼ੀਨ 'ਚ 15 ਮਿੰਟ ਤੱਕ ਫਸਣ ਮਗਰੋਂ ਬੱਚਾ ਚਮਤਕਾਰੀ ਰੂਪ ਨਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਮਗਰੋਂ ਬੱਚਾ 7 ਦਿਨਾਂ ਤੱਕ ਕੋਮਾ 'ਚ ਰਿਹਾ। ਇਸ ਤੋਂ ਬਾਅਦ ਉਸ ਨੂੰ ਵੈਟੀਲੇਂਟਰ 'ਤੇ ਰੱਖਿਆ ਗਿਆ। ਹੁਣ ਫਿਰ 12 ਦਿਨ ਦੇ ਇਲਾਜ ਮਗਰੋਂ ਉਹ ਸਿਹਤਮੰਦ ਹੋ ਕੇ ਘਰ ਪਰਤ ਆਇਆ ਹੈ।
ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...
ਇਸ ਤਰ੍ਹਾਂ ਦੀ ਹੋ ਗਈ ਸੀ ਬੱਚੇ ਦੀ ਹਾਲਤ
ਬਾਲ ਰੋਗ ਵਿਭਾਗ ਦੀ ਸਲਾਹਕਾਰ ਡਾਕਟਰ ਹਿਮਾਂਸ਼ੀ ਜੋਸ਼ੀ ਮੁਤਾਬਕ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਬੇਹੋਸ਼ ਸੀ। ਉਸ ਦਾ ਸਰੀਰ ਠੰਡਾ ਪੈ ਚੁੱਕਾ ਸੀ ਅਤੇ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਬੱਚਾ ਨੀਲਾ ਪੈ ਗਿਆ ਸੀ ਅਤੇ ਉਸ ਦੇ ਦਿਲ ਦੀ ਧੜਕਨ ਕਮਜ਼ੋਰ ਹੋ ਗਈ ਸੀ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਉਸ ਨੂੰ ਵਸੰਤ ਕੁੰਜ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ- ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ
ਬੱਚੇ ਦੇ ਮਾਂ ਨੇ ਦੱਸਿਆ ਪੂਰਾ ਵਾਕਿਆ
ਬੱਚੇ ਦੇ ਪਰਿਵਾਰ ਮੁਤਾਬਕ ਬੱਚੇ ਦੀ ਮਾਂ ਕੱਪੜੇ ਧੋ ਰਹੀ ਸੀ। ਇਸ ਦੌਰਾਨ ਡੇਢ ਸਾਲ ਦਾ ਬੱਚਾ ਉੱਥੇ ਖੇਡ ਰਿਹਾ ਸੀ। ਵਾਸ਼ਿੰਗ ਮਸ਼ੀਨ ਵਿਚ ਪਾਣੀ ਭਰਨ ਮਗਰੋਂ ਉਸ ਦੀ ਮਾਂ ਥੋੜ੍ਹੀ ਦੇਰ ਲਈ ਬਾਹਰ ਗਈ ਕਰੀਬ 15 ਮਿੰਟ ਬਾਅਦ ਪਰਤੀ ਤਾਂ ਵੇਖਿਆ ਕਿ ਉਸ ਦਾ ਪੁੱਤਰ ਵਾਸ਼ਿੰਗ ਮਸ਼ੀਨ 'ਚ ਡੁੱਬਿਆ ਹੋਇਆ ਹੈ। ਜ਼ਾਹਰ ਤੌਰ 'ਤੇ ਇਕ ਕੁਰਸੀ 'ਤੇ ਚੜ੍ਹ ਕੇ ਮਸ਼ੀਨ 'ਚ ਡਿੱਗ ਗਿਆ ਸੀ। ਬੱਚੇ ਦੀ ਮਾਂ ਮੁਤਾਬਕ ਉਹ ਵਾਸ਼ਿੰਗ ਮਸ਼ੀਨ 'ਚ 15 ਮਿੰਟ ਤੱਕ ਸਾਬਣ ਵਾਲੇ ਪਾਣੀ ਅੰਦਰ ਰਿਹਾ, ਜਿਸ ਦਾ ਢੱਕਣ ਖੁੱਲ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ- ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼
ਡਾਕਟਰਾਂ ਨੇ ਦੱਸਿਆ ਚਮਤਕਾਰ
ਓਧਰ ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਪਾਣੀ ਦੇ ਅੰਦਰ ਰਹਿਣ ਦਾ ਸਮਾਂ ਸ਼ਾਇਦ 15 ਮਿੰਟ ਤੋਂ ਘੱਟ ਹੋਵੇਗਾ ਨਹੀਂ ਤਾਂ ਉਹ ਜਿਊਂਦਾ ਨਹੀਂ ਬਚ ਸਕਦਾ ਸੀ। ਉਨ੍ਹਾਂ ਕਿਹਾ ਕਿ ਫਿਰ ਵੀ ਮਾਸੂਮ ਦਾ ਬਚ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਬੱਚੇ ਨੂੰ ਜ਼ਰੂਰੀ ਐਂਟੀਬਾਇਓਟਿਕਸ ਅਤੇ ਆਈ.ਵੀ ਤਰਲ ਸਹਾਇਤਾ ਦਿੱਤੀ ਗਈ, ਜਿਸ ਤੋਂ ਬਾਅਦ ਉਹ ਠੀਕ ਹੋਣ ਲੱਗਾ। ਹੌਲੀ-ਹੌਲੀ ਉਹ ਆਪਣੀ ਮਾਂ ਨੂੰ ਪਛਾਣਨ ਲੱਗਾ ਅਤੇ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ। ਬੱਚਾ ਨੂੰ ਸੱਤ ਦਿਨਾਂ ਤੱਕ ਬਾਲ ਰੋਗ ICU 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਉਹ 12 ਦਿਨ ਰਿਹਾ।
ਗੁਜਰਾਤ 'ਚ ਵਾਪਰਿਆ ਭਿਆਨਕ ਹਾਦਸਾ, 4 ਔਰਤਾਂ ਸਮੇਤ 6 ਲੋਕਾਂ ਦੀ ਮੌਤ
NEXT STORY