ਗੁਹਾਟੀ - ਅਸਾਮ ਸਰਕਾਰ ਨੇ ਵੀਕੈਂਡ ਲਾਕਡਾਊਨ ਅਤੇ ਰਾਤ ਦਾ ਕਰਫਿਊ ਹਟਾ ਦਿੱਤਾ ਹੈ। ਹਾਲਾਂਕਿ, ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਪਾਬੰਦੀਸ਼ੁਦਾ ਖੇਤਰਾਂ 'ਚ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਮੁੱਖ ਸਕੱਤਰ ਕੁਮਾਰ ਸੰਜੇ ਕ੍ਰਿਸ਼ਣਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਦਿਨ 'ਚ ਇਸ ਸੰਬੰਧ 'ਚ ਇੱਕ ਆਦੇਸ਼ ਵੀ ਜਾਰੀ ਕੀਤਾ ਗਿਆ, ਜਿਸ 'ਚ ਪਾਬੰਦੀਸ਼ੁਦਾ ਖੇਤਰਾਂ ਦੇ ਬਾਹਰ ਮਨਜ਼ੂਰੀ ਪ੍ਰਾਪਤ ਵੱਖ-ਵੱਖ ਸਰਗਰਮੀਆਂ ਦੀ ਸੂਚੀ ਦਿੱਤੀ ਗਈ ਹੈ। ਨਾਲ ਹੀ, ਅਗਲੇ ਆਦੇਸ਼ ਤੱਕ ਜਾਰੀ ਪਾਬੰਦੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਆਦੇਸ਼ 'ਚ ਕਿਹਾ ਗਿਆ ਹੈ ਕਿ 7 ਸਤੰਬਰ ਤੋਂ ਜਨਤਕ ਵਾਹਨਾਂ ਦੇ ਸੰਚਾਲਨ ਨੂੰ ਹਰੀ ਝੰਡੀ ਦਿਖਾਈ ਗਈ ਹੈ।
ਮੁੱਖ ਸਕੱਤਰ ਨੇ ਟਵੀਟ ਕੀਤਾ, ‘‘ਵੀਕੈਂਡ ਲਾਕਡਾਊਨ ਅਤੇ ਰਾਤ ਦਾ ਕਰਫਿਊ ਹਟਾਇਆ ਜਾਂਦਾ ਹੈ। ਹਾਲਾਂਕਿ, ਕਿਰਪਾ ਖੁਦ ਨੂੰ ਅਤੇ ਆਪਣੇ ਨੇੜੇ ਦੇ ਹੋਰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ।‘‘ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪੂਰੇ ਸੂਬੇ 'ਚ ਜੂਨ ਦੇ ਅੰਤ ਤੋਂ ਵੀਕੈਂਡ ਲਾਕਡਾਊਨ ਅਤੇ ਰਾਤ ਦਾ ਕਰਫਿਊ ਲਗਾਇਆ ਗਿਆ ਸੀ। ਅਸਾਮ 'ਚ ਕੋਵਿਡ-19 ਦੇ 3,054 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ ਮਾਮਲੇ ਵਧਕੇ 1,18,333 ਹੋ ਗਏ। ਉਥੇ ਹੀ, 7 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧਕੇ 330 ਹੋ ਗਈ।
ਭਾਰਤ ਚੀਨ ਤਣਾਅ ਵਿਚਾਲੇ ਰਾਜਨਾਥ ਸਿੰਘ ਨੇ ਚੀਨੀ ਰੱਖਿਆ ਮੰਤਰੀ ਨਾਲ ਕੀਤੀ ਬੈਠਕ
NEXT STORY