ਤਿਨਸੁਕੀਆ- ਆਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿਚ ਸ਼ਨੀਵਾਰ ਦੇਰ ਰਾਤ ਆਸਾਮ ਪੁਲਸ ਕਮਾਂਡੋ ਕੈਂਪ ’ਤੇ ਹੋਏ ਅੱਤਵਾਦੀ ਹਮਲੇ ਵਿਚ 4 ਸੁਰੱਖਿਆ ਕਰਮੀ ਜ਼ਖਮੀ ਹੋ ਗਏ। ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਜਵਾਬੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਆਸਾਮ (ਇੰਡੀਪੈਂਡੈਂਟ) (ਉਲਫਾ ਆਈ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਉਸ ਦੇ ਖਿਲਾਫ ਆਸਾਮ ਪੁਲਸ ਵੱਲੋਂ ਵਾਰ-ਵਾਰ ਕੀਤੀ ਗਈ ਕਾਰਵਾਈ ਅਤੇ ਪਿਛਲੇ ਸਾਲ ਫੌਜ ਵੱਲੋਂ ਉਸ ਦੇ ਕੈਂਪਾਂ ’ਤੇ ਕਥਿਤ ਤੌਰ ’ਤੇ ਕੀਤੇ ਗਏ ਡਰੋਨ ਹਮਲਿਆਂ ਦੇ ਬਦਲੇ ਵਜੋਂ ਜਾਗੁਨ ਖੇਤਰ ਵਿਚ ਉਸ ਨੇ ‘ਆਪ੍ਰੇਸ਼ਨ ਬੁਜੋਨੀ’ ਚਲਾਇਆ।
ਇਹ ਹਮਲਾ ਰਾਤ ਕਰੀਬ ਢਾਈ ਵਜੇ ਹੋਇਆ। ਅੱਤਵਾਦੀਆਂ ਨੇ ਕੈਂਪ ’ਤੇ ਕਈ ਰਾਕੇਟ-ਗ੍ਰੇਨੇਡ (ਆਰ. ਪੀ. ਜੀ.) ਦਾਗੇ, ਜਿਨ੍ਹਾਂ ’ਚੋਂ 5 ਫਟ ਗਏ। ਕੈਂਪ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ, ਜਿਸ ਦੇ ਨਤੀਜੇ ਵਜੋਂ ਕੁਝ ਦੇਰ ਤੱਕ ਮੁਕਾਬਲਾ ਚੱਲਿਆ। ਇਕ ਪੁਲਸ ਅਧਿਕਾਰੀ ਨੇ ਸ਼ੱਕ ਜਤਾਇਆ ਹੈ ਕਿ ਇਹ ਹਮਲਾ 7 ਮੈਂਬਰੀ ਇਕ ਗਿਰੋਹ ਨੇ ਕੀਤਾ, ਜੋ ਹਨੇਰੇ ਦਾ ਫਾਇਦਾ ਉਠਾ ਕੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ ਅੰਤਰਰਾਜੀ ਸਰਹੱਦ ਪਾਰ ਕਰ ਕੇ ਭੱਜ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੀਹਦਾ 11 ਸਾਲ ਪਹਿਲਾਂ ਕੀਤਾ ਸੀ ਸ਼ਰਾਧ, ਹੁਣ ਘਰ ਮੁੜ ਆਈ ਉਹੀ ਮਾਂ ! DJ ਨਾਲ ਕੀਤਾ ਗਿਆ ਸੁਆਗਤ
NEXT STORY