ਗੁਹਾਟੀ, (ਅਨਸ)- ਆਸਾਮ ਦੇ ਕੱਛਾਰ ਜ਼ਿਲੇ ਵਿਚ 15 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਤਵਾਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਕੱਛਾਰ ਦੀ ਪੁਲਸ ਨੇ ਘੁੰਗੂਰ ਬਾਈਪਾਸ ’ਤੇ ਇਕ ਵਿਸ਼ੇਸ਼ ਮੁਹਿੰਮ ਚਲਾਈ ਤੇ ਗੁਆਂਢੀ ਸੂਬੇ ਤੋਂ ਆ ਰਹੇ ਇਕ ਵਾਹਨ ਨੂੰ ਰੋਕਿਆ।
ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲੈਣ ’ਤੇ 5 ਪੈਕੇਟਾਂ ’ਚ ਲੁਕੋ ਕੇ ਰੱਖੀਆਂ ਹੋਈਆਂ 50,000 ਯਾਬਾ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਾਹਨ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਕ ਸਾਲ ’ਚ ਗੁਰੂਗ੍ਰਾਮ ਪੁਲਸ ਨੇ ਕਤਲ, ਡਕੈਤੀ ਤੇ ਲੁੱਟ ’ਚ ਸ਼ਾਮਲ 200 ਗੈਂਗਸਟਰ ਕੀਤੇ ਗ੍ਰਿਫਤਾਰ
NEXT STORY