ਨਵੀਂ ਦਿੱਲੀ (ਭਾਸ਼ਾ)- ਆਸਾਮ ’ਚ ਅਹੋਮ ਰਾਜ ਘਰਾਣੇ ਦੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਪਿਆਰੀਆਂ ਵਸਤੂਆਂ ਸਮੇਤ ਇਕ ਟਿੱਲੇ ਵਰਗੀ ਬਣਤਰ ’ਚ ਦਫ਼ਨਾਉਣ ਦੀ ਪ੍ਰਣਾਲੀ ‘ਮੋਇਦਮ’ ਨੂੰ ਸ਼ੁੱਕਰਵਾਰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ ਕੀਤਾ ਗਿਆ। ਇਸ ਨਾਲ ਇਸ ਸੂਚੀ ’ਚ ਥਾਂ ਬਣਾਉਣ ਵਾਲੀ ਇਹ ਉੱਤਰ-ਪੂਰਬ ਭਾਰਤ ਦੀ ਪਹਿਲੀ ਸੱਭਿਆਚਾਰਕ ਜਾਇਦਾਦ ਬਣ ਗਈ ਹੈ।
ਇਹ ਫੈਸਲਾ ਭਾਰਤ ’ਚ ਹੋ ਰਹੀ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ’ਚ ਲਿਆ ਗਿਆ। ਭਾਰਤ ਨੇ 2023-24 ਲਈ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ’ਚ ਸ਼ਾਮਲ ਕਰਨ ਲਈ ‘ਮੋਇਦਮ’ ਨੂੰ ਦੇਸ਼ ਦੀ ਨਾਮਜ਼ਦਗੀ ਵਜੋਂ ਨਾਮਜ਼ਦ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਭਾਰਤ ਲਈ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ‘ਮੋਇਦਮ’ ਨੇ ਵਿਸ਼ਵ ਵਿਰਾਸਤ ਦੀ ਸੂਚੀ ’ਚ ਥਾਂ ਬਣਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਫ਼ੌਜ ਵਲੋਂ ਮੂੰਹ-ਤੋੜ ਜਵਾਬ, LoC ਨੇੜੇ ਮਾਰਿਆ ਗਿਆ ਪਾਕਿਸਤਾਨੀ ਘੁਸਪੈਠੀਆ
NEXT STORY