ਗੁਹਾਟੀ (ਭਾਸ਼ਾ)- ਨਾਗਰਿਕਤਾ ਦਸਤਾਵੇਜ਼ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਦੌਰਾਨ ਡਾਟਾ ਇਕੱਠਾ ਕਰਨ ਅਤੇ ਇਸ ’ਚ ਸੁਧਾਰ ਕਰਨ ਨਾਲ ਸਬੰਧਤ ਸਾਫਟਵੇਅਰ ਸਹੀ ਢੰਗ ਨਾਲ ਵਿਕਸਿਤ ਨਾ ਕਰ ਸਕਣ ਕਾਰਨ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਨੇ ਅਸਾਮ ਦੀ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ’ਚ ‘ਡਾਟਾ ਨਾਲ ਛੇੜਛਾੜ ਦੇ ਖ਼ਤਰੇ’ ਪ੍ਰਤੀ ਸੁਚੇਤ ਕੀਤਾ ਹੈ।
ਕੈਗ ਮੁਤਾਬਕ ਐੱਨ. ਆਰ. ਸੀ. ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਲਈ ਇਕ ਬਹੁਤ ਹੀ ਸੁਰੱਖਿਅਤ ਅਤੇ ਭਰੋਸੇਮੰਦ ਸਾਫਟਵੇਅਰ ਵਿਕਸਤ ਕਰਨ ਦੀ ਜ਼ਰੂਰਤ ਸੀ ਪਰ ਆਡਿਟ ਦੌਰਾਨ ‘ਇਸ ਸਬੰਧ ’ਚ ਢੁੱਕਵੀਂ ਯੋਜਨਾ ਨਾ ਹੋਣ’ ਦੀ ਗੱਲ ਸਾਹਮਣੇ ਆਈ ਹੈ। ਅਸਾਮ ਲਈ ਅੰਤਿਮ ਐੱਨ. ਆਰ. ਸੀ. ਅਪਡੇਟ 31 ਅਗਸਤ, 2019 ਨੂੰ ਜਾਰੀ ਕੀਤਾ ਗਿਆ ਸੀ, ਜਿਸ ’ਚ 3,30,27,661 ਬਿਨੈਕਾਰਾਂ ’ਚੋਂ ਕੁੱਲ 3,11,21,004 ਨਾਂ ਸ਼ਾਮਲ ਸਨ। ਹਾਲਾਂਕਿ, ਇਸ ਨੂੰ ਨੋਟੀਫਾਈ ਕੀਤਾ ਜਾਣਾ ਅਜੇ ਬਾਕੀ ਹੈ।
ਕੈਗ ਨੇ ਸ਼ਨੀਵਾਰ ਨੂੰ ਅਸਾਮ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ 2020 ’ਚ ਖਤਮ ਹੋਏ ਸਾਲ ਲਈ ਇਕ ਰਿਪੋਰਟ ਪੇਸ਼ ਕੀਤੀ, ਜਿਸ ’ਚ ਕਿਹਾ ਗਿਆ ਹੈ ਕਿ 215 ‘ਸਾਫਟਵੇਅਰ ਯੂਟਿਲਟੀ’ ਨੂੰ ‘ਬੇਤਰਤੀਬੇ ਢੰਗ’ ਨਾਲ ਮੂਲ ਸਾਫਟਵੇਅਰ ’ਚ ਜੋੜਿਆ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ, ‘‘ਇਹ ਸਾਫਟਵੇਅਰ ਵਿਕਸਤ ਕਰਨ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਜਾਂ ਇਕ ਰਾਸ਼ਟਰੀ ਟੈਂਡਰ ਪ੍ਰਕਿਰਿਆ ਦੇ ਬਾਅਦ ਯੋਗਤਾ ਮੁਲਾਂਕਣ ਰਾਹੀਂ ਵਿਕਰੇਤਾ ਦੀ ਚੋਣ ਕੀਤੇ ਬਿਨਾਂ ਕੀਤਾ ਗਿਆ।’’
ਕੈਗ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਆਡਿਟ ਟ੍ਰੇਲ ਨਾਲ ਐੱਨ. ਆਰ. ਸੀ. ਡਾਟਾ ਦੀ ਸ਼ੁੱਧਤਾ ਲਈ ਜਵਾਬਦੇਹੀ ਯਕੀਨੀ ਬਣਾਈ ਜਾ ਸਕਦੀ ਸੀ।
ਸਿੱਖਿਆ ਵਿਭਾਗ ਦਾ ਅਨੋਖਾ ਫ਼ਰਮਾਨ, ਸਵੇਰੇ 4.30 ਉੱਠਣਗੇ ਵਿਦਿਆਰਥੀ, ਵਟਸਐਪ 'ਤੇ ਲਈ ਜਾਵੇਗੀ ਫੀਡਬੈਕ
NEXT STORY