ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਕਰੋਲ ਬਾਗ ਥਾਣੇ ਦੇ ਬਾਹਰ ਕੁਝ ਲੋਕਾਂ ਨੇ ਇਕ ਵਕੀਲ ਨਾਲ ਕੁੱਟਮਾਰ ਅਤੇ ਉਸ ਨਾਲ ਲੁੱਟ-ਖੋਹ ਕੀਤੀ। ਦਰਅਸਲ ਇਹ ਲੋਕ ਇਕ ਹਾਦਸੇ ਵਿਚ ਭੋਜਨ ਦੀ ਡਿਲਿਵਰੀ ਕਰਨ ਵਾਲੇ ਇਕ ਵਿਅਕਤੀ ਦੇ ਮਾਰੇ ਜਾਣ ਮਗਰੋਂ ਉੱਥੇ ਇਕੱਠੇ ਹੋਏ ਸਨ। ਇਹ ਘਟਨਾ ਸ਼ੁੱਕਰਵਾਰ ਤੜਕੇ ਵਾਪਰੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਨੋਦ ਕੁਮਾਰ (45) ਵੀਰਵਾਰ ਰਾਤ ਨੂੰ ਭੋਜਨ ਦੀ ਡਿਲਿਵਰੀ ਕਰਨ ਜਾ ਰਿਹਾ ਸੀ ਤਾਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਕਾਰ ਰਚਿਤ ਸਿੰਘਲ ਨਾਮੀ ਵਿਅਕਤੀ ਚਲਾ ਰਿਹਾ ਸੀ, ਜੋ ਕਿ ਨਸ਼ੇ ਵਿਚ ਸੀ। ਉਨ੍ਹਾਂ ਨੇ ਦੱਸਿਆ ਕਿ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕੁਮਾਰ ਦੇ ਕਈ ਸਹਿਕਰਮੀ ਅਤੇ ਰਿਸ਼ਤੇਦਾਰ ਕਰੋਲ ਬਾਗ ਥਾਣੇ ਦੇ ਬਾਹਰ ਇਕੱਠੇ ਹੋ ਗਏ ਅਤੇ ਦੋਸ਼ੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ।
ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਮਾਮਲੇ ਦੀ ਜਾਂਚ ਚੱਲ ਰਹੀ ਸੀ ਤਾਂ ਸ਼ੁੱਕਰਵਾਰ ਤੜਕੇ ਕਰੀਬ 4 ਵਜ ਕੇ 5 ਮਿੰਟ ’ਤੇ ਪੁਲਸ ਕੰਟਰੋਲ ਰੂਮ ’ਚ ਇਕ ਫੋਨ ਆਇਆ, ਜਿਸ ਵਿਚ ਵਕੀਲ ਆਸ਼ੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕੁਝ ਲੋਕ ਉਨ੍ਹਾਂ ਦਾ ਪਿਛਾ ਕਰ ਰਹੇ ਹਨ। ਕੁਝ ਦੇਰ ਬਾਅਦ ਕਪੂਰ ਮਦਦ ਮੰਗਣ ਪੁਲਸ ਥਾਣੇ ਪਹੁੰਚੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਡਿਲਿਵਰੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਨੂੰ ਲੱਗਾ ਕਿ ਵਕੀਲ ਦੋਸ਼ੀ ਦੀ ਮਦਦ ਕਰਨ ਲਈ ਆਇਆ ਹੈ। ਉਨ੍ਹਾਂ ਨੇ ਕਪੂਰ ਦੀ ਕੁੱਟਮਾਰ ਕਰ ਦਿੱਤੀ ਅਤੇ ਉਸ ਦਾ ਬੈਗ ਖੋਹ ਲਿਆ, ਜਿਸ ’ਚ 5 ਲੱਖ ਰੁਪਏ ਸਨ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
...ਜਦੋਂ ਮਸਕਟ ਤੋਂ ਢਾਕਾ 126 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਦੇ ਪਾਇਲਟ ਨੂੰ ਪਿਆ ਦਿਲ ਦਾ ਦੌਰਾ
NEXT STORY