ਨਵੀਂ ਦਿੱਲੀ—ਕੇਰਲ ਵਿਧਾਨ ਸਭਾ 'ਚ ਬੁੱੱਧਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਸਦਨ ਦੀ ਕਾਰਵਾਈ ਦੌਰਾਨ ਗ੍ਰੇਨੇਡ ਸ਼ੈੱਲ ਲੈ ਕੇ ਉਥੇ ਪਹੁੰਚ ਗਏ। ਇੰਨ੍ਹਾ ਹੀ ਨਹੀਂ ਉਨ੍ਹਾਂ ਨੇ ਵਿਧਾਨਸਭਾ ਸਪੀਕਰ ਨੂੰ ਵੀ ਇਹ ਗ੍ਰੇਨੇਡ ਦਿਖਾਇਆ। ਵਿਧਾਇਕ ਦੇ ਹੱਥ 'ਚ ਗ੍ਰੇਨੇਡ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਵਿਧਾਨਸਭਾ 'ਚ ਹੰਗਾਮਾ ਸ਼ੁਰੂ ਹੋ ਗਿਆ।
ਦਰਅਸਲ ਬੁੱਧਵਾਰ ਨੂੰ ਵਿਧਾਨਸਭਾ ਦੀ ਕਾਰਵਾਈ ਦੌਰਾਨ ਥਿਰੂਵਚੂਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਾਧਾਕ੍ਰਿਸ਼ਨ ਇਕ ਇਸਤੇਮਾਲ ਕੀਤਾ ਹੋਇਆ ਗ੍ਰੇਨੇਡ ਲੈ ਕੇ ਵਿਧਾਨਸਭਾ ਪਹੁੰਚੇ। ਉਨ੍ਹਾਂ ਨੇ ਗ੍ਰੇਨੇਡ ਸਪੀਕਰ ਨੂੰ ਦਿਖਾਉਂਦੇ ਹੋਏ ਕਿਹਾ ਕਿ ਇਸ ਦਾ ਇਸਤੇਮਾਲ ਬੀਤੇ ਹਫਤੇ ਯੁਵਾ ਕਾਂਗਰਸ ਕਾਰਜਕਰਤਾਵਾਂ ਨੂੰ ਡਰ ਦਿਖਾਉਣ ਲਈ ਕੀਤਾ ਗਿਆ ਸੀ। ਵਿਧਾਇਕ ਨੇ ਦੱਸਿਆ ਕਿ ਪੁਲਸ ਨੇ ਜੋ ਗ੍ਰੇਨੇਡ ਕਾਂਗਰਸ ਕਾਰਜਕਰਤਾਵਾਂ ਖਿਲਾਫ ਇਸਤੇਮਾਲ ਕੀਤਾ ਉਸ ਦੀ ਮਿਆਦ ਖਤਮ ਹੋ ਚੁਕੀ ਸੀ। ਪੁਲਸ ਆਖਰੀ ਤਾਰੀਕ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਦਾ ਇਸਤੇਮਾਲ ਕਰ ਰਹੀ ਹੈ, ਜੋ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ।
ਕਾਂਗਰਸ ਵਿਧਾਇਕ ਦੀ ਇਸ ਹਰਕਤ ਨਾਲ ਵਿਧਾਨਸਭਾ 'ਚ ਹੰਗਾਮਾ ਮਚ ਗਿਆ, ਜਿਸ ਤੋਂ ਬਾਅਦ ਰਾਧਾਕ੍ਰਿਸ਼ਨ ਨੇ ਇਹ ਗ੍ਰੇਨੇਡ ਅਧਿਕਾਰੀਆਂ ਨੂੰ ਸੌਂਪ ਦਿੱਤਾ। ਸਪੀਕਰ ਨੇ ਸੱਤਾਧਾਰੀ ਵਿਧਾਇਕਾਂ ਨੂੰ ਮਾਮਲੇ ਦੀ ਜਾਂਚ ਦਾ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਨਿਯਮਾਂ ਦੀ ਉਲੰਘਣਾ ਕੀਤੇ ਜਾਣ 'ਤੇ ਥਿਰੂਵੰਚੂਰ ਖਿਲਾਫ ਕਾਰਵਾਈ ਕੀਤੀ ਜਾਵੇਗੀ। ਕੇਰਲ ਦੇ ਸੀ. ਐਮ. ਪਿਨਾਰਾਈ ਵਿਜੈਅਨ ਨੇ ਵੀ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਸੁਰੱਖਿਆ ਘਾਟੇ ਦਾ ਗੰਭੀਰ ਮਾਮਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
'ਮਹਿਲਾ ਦਿਵਸ' 'ਤੇ ਪ੍ਰਦੇਸ਼ ਦੀਆਂ ਮਹਿਲਾਵਾਂ ਨਾਲ ਟਵਿੱਟਰ 'ਤੇ ਲਾਈਵ ਕਰਨਗੇ ਡੀ.ਜੀ.ਪੀ.
NEXT STORY