ਨਵੀਂ ਦਿੱਲੀ - ਪੱਛਮੀ ਬੰਗਾਲ ਅਤੇ ਅਸਾਮ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਖ਼ਤਮ ਹੋ ਗਈ। ਇਸ ਪਹਿਲੇ ਪੜਾਅ ਦੀ ਵੋਟਿੰਗ ਮੁਤਾਬਕ ਕਈ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੈ। ਦੋਨਾਂ ਸੂਬਿਆਂ ਵਿੱਚ ਪਹਿਲੇ ਪੜਾਅ ਵਿੱਚ ਰਜਿਸਟਰਡ ਵੋਟਰਾਂ ਦੀ ਗਿਣਤੀ 1.54 ਕਰੋੜ ਤੋਂ ਜ਼ਿਆਦਾ ਹੈ। ਵੋਟਿੰਗ ਖ਼ਤਮ ਹੋਣ 'ਤੇ ਸ਼ਾਮ 6 ਵਜੇ ਤੱਕ ਬੰਗਾਲ 79.79% ਵੋਟਿੰਗ ਹੋਈ।
ਪੱਛਮੀ ਬੰਗਾਲ ਵਿੱਚ ਪਹਿਲੇ ਪੜਾਅ ਵਿੱਚ 30 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਹੋਈ ਜਿਨ੍ਹਾਂ ਵਿਚੋਂ ਜ਼ਿਆਦਾਤਰ ਸੀਟਾਂ ਇੱਕ ਸਮੇਂ ਨਕਸਲ ਪ੍ਰਭਾਵਿਤ ਰਹੀ ਜੰਗਲਮਹਲ ਇਲਾਕੇ ਵਿੱਚ ਆਉਂਦੀਆਂ ਹਨ। ਭਾਜਪਾ ਜੰਗਲਮਹਲ ਖੇਤਰ ਤੋਂ ਚੰਗੀ ਉਮੀਦ ਲਗਾਏ ਬੈਠੀ ਹੈ। ਸਾਲ 2019 ਵਿੱਚ ਹੋਈਆਂ ਆਮ ਚੋਣਾਂ ਵਿੱਚ ਇਸ ਖੇਤਰ ਦੀਆਂ ਜ਼ਿਆਦਾਤਰ ਸੀਟਾਂ 'ਤੇ ਭਾਜਪਾ ਨੂੰ ਜਿੱਤ ਹਾਸਲ ਹੋਈ ਸੀ।
ਅਸਾਮ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਵਿੱਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਵਿਧਾਨਸਭਾ ਪ੍ਰਧਾਨ ਹੀਰੇਂਦਰਨਾਥ ਗੋਸਵਾਮੀ ਅਤੇ ਅਸਾਮ ਦੀ ਪ੍ਰਦੇਸ਼ ਕਾਂਗਰਸ ਇਕਾਈ ਦੇ ਪ੍ਰਧਾਨ ਰਿਪੁਨ ਬੋਰਾ ਦੀ ਕਿਸਮਤ ਦਾਅ 'ਤੇ ਹੈ। ਇਸ ਤੋਂ ਇਲਾਵਾ ਸੱਤਾਧਾਰੀ ਭਾਜਪਾ ਅਤੇ ਅਸਾਮ ਗਣ ਪ੍ਰੀਸ਼ਦ ਦੇ ਕਈ ਮੰਤਰੀਆਂ ਦੀ ਵੀ ਕਿਸਮਤ ਵੀ ਪਹਿਲੇ ਪੜਾਅ ਦੀ ਵੋਟਿੰਗ ਦੇ ਨਾਲ ਈ.ਵੀ.ਐੱਮ. ਵਿੱਚ ਕੈਦ ਹੋ ਗਈ।
ਅਸਾਮ ਦੀ 126 ਮੈਂਬਰੀ ਵਿਧਾਨਸਭਾ ਦੀ 47 ਸੀਟਾਂ 'ਤੇ ਪਹਿਲੇ ਪੜਾਅ ਵਿੱਚ ਵੋਟਿੰਗ ਹੋਈ। ਇਸ ਪੜਾਅ ਵਿੱਚ ਜ਼ਿਆਦਾਤਰ ਸੀਟਾਂ 'ਤੇ ਸੱਤਾਧਾਰੀ ਭਾਜਪਾ-ਏ.ਜੀ.ਪੀ. ਗੱਠਜੋੜ, ਕਾਂਗਰਸ ਨੀਤ ਵਿਰੋਧੀ ਮਹਾਗਠਬੰਧਨ ਅਤੇ ਨਵੀਂ ਬਣੀ ਅਸਾਮ ਜਾਤੀ ਪ੍ਰੀਸ਼ਦ (ਏ.ਜੇ.ਪੀ.) ਵਿਚਾਲੇ ਤਿਕੋਣੀ ਮੁਕਾਬਲਾ ਹੋਣ ਦੇ ਲੱਛਣ ਹਨ। ਵੋਟਿੰਗ ਖ਼ਤਮ ਹੋਣ 'ਤੇ ਸ਼ਾਮ 6 ਵਜੇ ਤੱਕ ਅਸਾਮ ਵਿੱਚ 72.14% ਵੋਟਿੰਗ ਹੋਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼ੋਪੀਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਅੱਤਵਾਦੀ ਢੇਰ
NEXT STORY