ਮੁੰਬਈ, (ਭਾਸ਼ਾ)- ਮਹਾਰਾਸ਼ਟਰ ਵਿਧਾਨ ਸਭਾ ਕੰਪਲੈਕਸ ’ਚ ਹੋਈ ਹੱਥੋਪਾਈ ਦੇ ਮਾਮਲੇ ’ਚ ਰਾਕਾਂਪਾ (ਸ਼ਰਦਚੰਦਰ ਪਵਾਰ) ਦੇ ਵਿਧਾਇਕ ਜਿਤੇਂਦਰ ਆਵਹਾਡ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਗੋਪੀਚੰਦ ਪਡਲਕਰ ਦੇ ਇਕ-ਇਕ ਸਮਰਥਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ’ਚ ਸ਼ੁੱਕਰਵਾਰ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਵੀਰਵਾਰ ਨੂੰ ਵਿਧਾਨ ਭਵਨ ਦੇ ਅੰਦਰ ਆਵਹਾਡ ਅਤੇ ਪਡਲਕਰ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਇਕ ਦਿਨ ਪਹਿਲਾਂ ਦੋਹਾਂ ਵਿਧਾਇਕਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਆਵਹਾਡ ਦੇ ਸਮਰਥਕ ਨਿਤਿਨ ਦੇਸ਼ਮੁਖ ਅਤੇ ਪਡਲਕਰ ਦੇ ਸਮਰਥਕ ਰਿਸ਼ੀਕੇਸ਼ ਟਾਕਲੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦਾ ਬਿਆਨ ਦਰਜ ਕਰ ਲਿਆ ਹੈ।
ਓਧਰ, ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਧਾਨ ਮੰਡਲ ਦੇ ਸੈਸ਼ਨ ਦੌਰਾਨ ਵਿਧਾਨ ਭਵਨ ’ਚ ਵਿਜੀਟਰਾਂ ਦੇ ਦਾਖਲੇ ’ਤੇ ਰੋਕ ਰਹੇਗੀ ਅਤੇ ਸਿਰਫ ਮੰਤਰੀਆਂ, ਵਿਧਾਇਕਾਂ, ਅਧਿਕਾਰਤ ਤੌਰ ’ਤੇ ਨਾਮਜ਼ਦ ਉਨ੍ਹਾਂ ਦੇ ਨਿੱਜੀ ਸਕੱਤਰਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਹੀ ਅੰਦਰ ਜਾਣ ਦੀ ਆਗਿਆ ਹੋਵੇਗੀ।
'ਭਾਰਤ ਇਕਪਾਸੜ ਪਾਬੰਦੀਆਂ ਦਾ ਸਮਰਥਨ ਨਹੀਂ ਕਰਦਾ', ਯੂਰਪੀ ਸੰਘ ਦੀਆਂ ਪਾਬੰਦੀਆਂ 'ਤੇ ਵਿਦੇਸ਼ ਮੰਤਰਾਲੇ ਦਾ ਜਵਾਬ
NEXT STORY