ਪੁਣੇ- ਪ੍ਰਸਿੱਧ ਭਾਰਤੀ ਪੁਲਾੜ ਵਿਗਿਆਨੀ ਏਕਨਾਥ ਵਸੰਤ ਚਿਟਨਿਸ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਚਿਟਨਿਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 100 ਸਾਲ ਪੂਰੇ ਕਰ ਚੁੱਕੇ ਡਾ. ਚਿਟਨਿਸ ਪਿਛਲੇ ਕੁਝ ਦਿਨਾਂ ਤੋਂ ਅਸਵਸਥ ਸਨ ਅਤੇ ਸਵੇਰ ਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਪਦਮ ਭੂਸ਼ਣ ਨਾਲ ਸਨਮਾਨਤ ਡਾ. ਚਿਟਨਿਸ ਨੇ ਭਾਰਤੀ ਰਾਸ਼ਟਰੀ ਪੁਲਾੜ ਖੋਜ ਕਮੇਟੀ ਦੇ ਸ਼ੁਰੂਆਤੀ ਸਾਲਾਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ, ਜੋ ਬਾਅਦ 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) 'ਚ ਤਬਦੀਲ ਹੋਇਆ।
ਡਾ. ਚਿਟਨਿਸ ਨੇ ਕੇਰਲ ਦੇ ਥੁੰਬਾ 'ਚ ਭਾਰਤ ਦੇ ਪਹਿਲੇ ਰਾਕੇਟ ਲਾਂਚ ਲਈ ਸਥਾਨ ਦੀ ਚੋਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਾਲ 1981 ਤੋਂ 1985 ਤੱਕ ਡਾ. ਚਿਟਨਿਸ ਨੇ ਅਹਿਮਦਾਬਾਦ ਸਥਿਤ ਇਸਰੋ ਦੇ ਪੁਲਾੜ ਅਨੁਪ੍ਰਯੋਗ ਕੇਂਦਰ ਦੇ ਦੂਜੇ ਡਾਇਰੈਕਟਰ ਵਜੋਂ ਕੰਮ ਕੀਤਾ। ਡਾ. ਚਿਟਨਿਸ ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਜਨਕ ਡਾ. ਵਿਕਰਮ ਸਾਰਾਭਾਈ ਦੇ ਅੰਤਿਮ ਜਿਊਂਦੇ ਸਹਿਯੋਗੀਆਂ 'ਚੋਂ ਇਕ ਸਨ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁੱਲ ਕਲਾਮ ਦਾ ਮਾਰਗਦਰਸ਼ਨ ਕਰਨ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਡਾ. ਚਿਟਨਿਸ ਦੇ ਪਰਿਵਾਰ 'ਚ ਉਨ੍ਹਾਂ ਦੇ ਬੇਟੇ ਡਾ. ਚੇਤਨ ਚਿਟਨਿਸ, ਨੂੰਹ ਅਮਿਕਾ ਅਤੇ ਪੋਤੀਆਂ ਤਾਰਿਣੀ ਅਤੇ ਚਾਂਦਨੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਲਮਾਨ 90 'ਤੇ ਸ਼ਾਹਰੁਖ 80 ਹਜ਼ਾਰ 'ਚ ਵਿਕਿਆ...'ਲਾਰੈਂਸ ਬਿਸ਼ਨੋਈ' ਦੀ ਲੱਗੀ ਸਭ ਤੋਂ ਵੱਧ ਬੋਲੀ
NEXT STORY