ਨਵੀਂ ਦਿੱਲੀ - LAC 'ਤੇ ਸੋਮਵਾਰ ਨੂੰ ਚੀਨ ਨਾਲ ਹੋਈ ਝੜਪ 'ਚ ਭਾਰਤ ਦੇ 20 ਫ਼ੌਜੀ ਸ਼ਹੀਦ ਹੋਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੁਪਹਿਰ 'ਚ ਇੱਕ ਅਫਸਰ ਅਤੇ ਦੋ ਜਵਾਨਾਂ ਦੇ ਸ਼ਹੀਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ ਪਰ ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਝੜਪ 'ਚ 20 ਫ਼ੌਜੀ ਸ਼ਹੀਦ ਹੋਏ ਹਨ। ਇਸ 'ਚ ਹਿਮਾਚਲ ਪ੍ਰਦੇਸ਼ 'ਚ ਚੀਨੀ ਸਰਹੱਦ ਕੋਲ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਸੋਮਵਾਰ ਰਾਤ ਨੂੰ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਸਭ ਕੁੱਝ ਆਮ ਹੋਣ ਦੀ ਸਥਿਤੀ ਅੱਗੇ ਵੱਧ ਰਹੀ ਸੀ।.
ਇਸ ਤੋਂ ਪਹਿਲਾਂ ਇਸ ਘਟਨਾ 'ਤੇ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕੀਤਾ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਨੇ ਹਮੇਸ਼ਾ LAC ਦਾ ਸਨਮਾਨ ਕੀਤਾ ਅਤੇ ਚੀਨ ਨੂੰ ਵੀ ਅਜਿਹਾ ਕਰਣਾ ਚਾਹੀਦਾ ਹੈ। ਮੰਤਰਾਲਾ ਨੇ ਕਿਹਾ ਕਿ LAC 'ਤੇ ਕੱਲ ਜੋ ਹੋਇਆ ਉਸ ਤੋਂ ਬਚਿਆ ਜਾ ਸਕਦਾ ਸੀ। ਦੋਨਾਂ ਦੇਸ਼ਾਂ ਨੂੰ ਨੁਕਸਾਨ ਚੁੱਕਣਾ ਪਿਆ ਹੈ।
LAC 'ਤੇ ਹੋਈ ਇਸ ਝੜਪ ਤੋਂ ਬਾਅਦ ਦਿੱਲੀ 'ਚ ਬੈਠਕਾਂ ਦਾ ਦੌਰ ਵੀ ਸ਼ੁਰੂ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੀਫ ਆਫ ਡਿਫੈਂਸ ਸਟਾਫ, ਜਨਰਲ ਬਿਪਿਨ ਰਾਵਤ ਅਤੇ ਫ਼ੌਜ ਪ੍ਰਮੁੱਖ ਜਨਰਲ ਐੱਮ.ਐੱਮ. ਨਰਵਣੇ ਨਾਲ ਬੈਠਕ ਹੋਈ। ਉਥੇ ਹੀ, ਰਾਜਨਾਥ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ 'ਤੇ ਦਿੱਤੀ। ਤਾਂ ਉਥੇ ਹੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪੀ.ਐੱਮ. ਰਿਹਾਇਸ਼ ਜਾ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ।
ਅੰਤਰਰਾਸ਼ਟਰੀ ਉਡਾਣਾਂ ਦੇ ਲਈ ਕਰਨਾ ਹੋਵੇਗਾ ਇੰਤਜ਼ਾਰ
NEXT STORY