ਨਵੀਂ ਦਿੱਲੀ (ਯੂ. ਐੱਨ. ਆਈ.)- ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਤੋਂ ਪਹਿਲਾਂ ਅਨੁਕੂਲ ਹਾਲਾਤਾਂ ਦਾ ਇੰਤਜ਼ਾਰ ਕਰਨਾ ਹੋਵੇਗਾ। ਪੁਰੀ ਨੇ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਲਿ. ਮੀ. (ਡਾਇਲ) ਵਲੋਂ ਆਯੋਜਿਤ ਇਕ ਵੈਬੀਨਾਰ ਵਿਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਇਕੱਲੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨਹੀਂ ਕਰ ਸਕਦਾ। ਸੂਬਿਆਂ ਨੂੰ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਤੇ ਕੁਆਰੰਟੀਨ ਸੰਬੰਧੀ ਸਹੂਲਤਾਂ ਦੇ ਲਈ ਤਿਆਰ ਹੋਣਾ ਹੋਵੇਗਾ। ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਮਹਾਨਗਰਾਂ ਤੋਂ ਛੋਟੇ ਸ਼ਹਿਰਾਂ ਦੀ ਯਾਤਰਾ ਦੇ ਲਈ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣੀ ਹੋਵੇਗੀ। ਅਸੀਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ (ਜਾਂ ਨਾ ਕਰਨ) ਦੇ ਬਾਰੇ 'ਚ ਅਗਲੇ ਮਹੀਨੇ ਕੋਈ ਫੈਸਲਾ ਕਰ ਸਕਦੇ ਹਾਂ।
ਖ਼ਾਲਿਸਤਾਨ ਦੀ ਮੰਗ 'ਤੇ ਆਪਣਾ ਪੱਖ ਸਪੱਸ਼ਟ ਕਰੇ ਬਾਦਲ ਪਰਿਵਾਰ : ਜੀ. ਕੇ.
NEXT STORY