ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਇਕ ਨਵੀਂ ਘਾਤਕ ਤੋਪ ਵਿਕਸਤ ਕੀਤੀ ਹੈ। ਡੀ. ਆਰ. ਡੀ. ਓ. ਨੇ ਐਡਵਾਂਸਡ ਟੋਇਡ ਆਰਟਿਲਰੀ ਗਨ ਸਿਸਟਮ (ਏ. ਟੀ. ਏ. ਜੀ. ਐੱਸ.) ਨੂੰ ਭਾਰਤੀ ਫੌਜ ਲਈ ਖਾਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਹੈ। ਇਹ ਨਾ ਸਿਰਫ ਰੇਂਜ ਦੇ ਮਾਮਲੇ ਵਿਚ ਅੱਗੇ ਹੈ, ਸਗੋਂ ਇਸਦੀ ਮਾਰਕ ਸਮਰੱਥਾ ਵੀ ਬਹੁਤ ਘਾਤਕ ਅਤੇ ਸਟੀਕ ਹੈ।
ਇਸਨੂੰ ਮਾਰੂਥਲ ਦੀ ਰੇਤਲੀ ਜ਼ਮੀਨ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਬਰਫੀਲੇ ਇਲਾਕਿਆਂ ਵਿਚ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਏ. ਟੀ. ਏ. ਜੀ. ਐੱਸ. ਦੀ ਰੇਂਜ ਲੱਗਭਗ 48 ਕਿਲੋਮੀਟਰ ਹੈ। ਇਸਨੂੰ ਭਾਰਤੀ ਤਕਨਾਲੋਜੀ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ।
ਇਹ ਸਿਰਫ਼ 60 ਸਕਿੰਟਾਂ ਵਿਚ ਬਰਸਟ ਮੋਡ ਵਿਚ 5 ਰਾਉਂਡ ਫਾਇਰ ਕਰ ਸਕਦੀ ਹੈ। ਇਹ ਲੱਗਭਗ 2.5 ਮਿੰਟਾਂ ਵਿਚ 10 ਗੋਲੇ ਦਾਗ ਸਕਦੀ ਹੈ। ਇਕ ਰਿਪੋਰਟ ਮੁਤਾਬਕ, ਫੌਜ ਨੇ ਏ. ਟੀ. ਏ. ਜੀ. ਐੱਸ. ਦੀਆਂ 307 ਯੂਨਿਟਾਂ ਦਾ ਆਰਡਰ ਦੇ ਦਿੱਤਾ ਹੈ।
ਕੌਣ ਹੈ ਨਿਮਿਸ਼ਾ ਪ੍ਰਿਆ? ਯਮਨ 'ਚ 16 ਜੁਲਾਈ ਨੂੰ ਦਿੱਤੀ ਜਾਵੇਗੀ ਫਾਂਸੀ
NEXT STORY