ਨਵੀਂ ਦਿੱਲੀ – ਦੱਖਣੀ ਦਿੱਲੀ ਦੇ ਅਪੋਲੋ ਹਸਪਤਾਲ ’ਚ ਆਈ. ਸੀ. ਯੂ. ਬੈੱਡ ਨਾ ਮਿਲਣ ਤੋਂ ਬਾਅਦ ਕਥਿਤ ਤੌਰ ’ਤੇ ਕੋਵਿਡ-19 ਇਨਫੈਕਸ਼ਨ ਦੇ ਚਲਦਿਆਂ ਇਕ ਮਹਿਲਾ ਦੀ ਮੌਤ ਹੋ ਜਾਣ ’ਤੇ ਮੰਗਲਵਾਰ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ’ਤੇ ਹਮਲਾ ਕਰ ਦਿੱਤਾ। ਹਾਲਾਂਕਿ ਹਸਪਤਾਲ ਨੇ ਇਸ ਘਟਨਾ ਦੇ ਸਬੰਧ ’ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 895 ਮੌਤਾਂ ਨਾਲ ਕੋਰੋਨਾ ਨੇ ਤੋੜਿਆ ਰਿਕਾਰਡ, 24 ਘੰਟੇ 'ਚ ਆਏ ਇੰਨੇ ਨਵੇਂ ਮਾਮਲੇ
ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਹਸਪਤਾਲ ’ਚ ਮੰਗਲਵਾਰ ਸਵੇਰੇ ਇਕ ਔਰਤ ਐਮਰਜੈਂਸੀ ’ਚ ਲਿਆਂਦੀ ਗਈ। ਉਸ ਦੀ ਹਾਲਤ ’ਤੇ ਇਕ ਟੀਮ ਨੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਬੈੱਡਾਂ ਦੀ ਕਮੀ ਦੇ ਚਲਦਿਆਂ ਪਰਿਵਾਰ ਨੂੰ ਮਰੀਜ਼ ਨੂੰ ਕਿਸੇ ਅਜਿਹੇ ਹਸਪਤਾਲ ’ਚ ਲਿਜਾਣ ਦੀ ਸਲਾਹ ਦਿੱਤੀ ਗਈ, ਜਿਥੇ ਬੈੱਡ ਮੁਹੱਈਆ ਹੋਵੇ। ਬਦਕਿਸਮਤੀ ਨਾਲ ਸਵੇਰੇ 8 ਵਜੇ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਭੰਨ-ਤੋੜ ਕਰਨ ਲੱਗੇ ਤੇ ਉਨ੍ਹਾਂ ਨੇ ਸਾਡੇ ਡਾਕਟਰਾਂ ਤੇ ਹੋਰ ਕਰਮਚਾਰੀਆਂ ’ਤੇ ਹਮਲਾ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਦਿੱਲੀ 'ਚ ਨਹੀਂ ਘੱਟ ਰਿਹਾ ਕੋਰੋਨਾ ਦਾ ਕਹਿਰ, 24 ਘੰਟੇ 'ਚ 24 ਹਜ਼ਾਰ ਨਵੇਂ ਮਾਮਲੇ ਅਤੇ 381 ਮੌਤਾਂ
NEXT STORY