ਨਵੀਂ ਦਿੱਲੀ, (ਭਾਸ਼ਾ)– ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਕੈਬਨਿਟ 'ਚ ਮੰਤਰੀਆਂ ਦੇ ਤੌਰ 'ਤੇ ਨਿਯੁਕਤੀ ਲਈ ਆਮ ਆਦਮੀ ਪਾਰਟੀ ਦੀ ਵਿਧਾਇਕ ਆਤਿਸ਼ੀ ਮਾਰਲੇਨਾ ਅਤੇ ਸੌਰਭ ਭਾਰਦਵਾਜ ਦੇ ਨਾਵਾਂ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸ਼ਿਫ਼ਾਰਿਸ਼ ਕੀਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਤਿਸ਼ੀ ਅਤੇ ਭਾਰਦਵਾਜ ਦੀ ਨਿਯੁਕਤੀ ਉਦੋਂ ਪ੍ਰਭਾਵੀ ਹੋਵੇਗੀ ਜਦੋਂ ਰਾਸ਼ਟਰਪਤੀ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫੇ ਸਵੀਕਾਰ ਕਰ ਲਵੇਗੀ। ਸਿਸੋਦੀਆ ਅਤੇ ਜੈਨ ਦੇ ਅਸਤੀਫੇ ਤੋਂ ਬਾਅਦ ਕੈਬਨਿਟ 'ਚ ਦੋ ਅਹੁਦੇ ਖ਼ਾਲੀ ਹਨ। ਅਜੇ ਸਿਸੋਦੀਆ ਅਤੇ ਜੈਨ ਦੇ ਵਿਭਾਗ ਦੀ ਜ਼ਿੰਮੇਵਾਰੀ ਕੈਲਾਸ਼ ਗਹਿਲੋਤ ਅਤੇ ਰਾਜਕੁਮਾਰ ਆਨੰਦ ਕੋਲ ਰਹੇਗੀ। ਇਸ ਬਾਰੇ ਗਜਟ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ। ਸੌਰਭ ਭਾਰਦਵਾਜ ਕੇਜਰੀਵਾਲ ਦੀ 49 ਦਿਨ ਦੀ ਪਹਿਲੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ। ਆਤਿਸ਼ੀ ਮਾਰਲੇਨਾ ਐਜੁਕੇਸ਼ਨ ਸੈਕਟਰ ਵਿਚ ਸਿਸੋਦੀਆ ਦੀ ਸਲਾਹਕਾਰ ਰਹੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਬਨਿਟ ਮੰਤਰੀਆਂ ਦੇ ਤੌਰ 'ਤੇ ਆਤਿਸ਼ੀ ਅਤੇ ਭਾਰਦਵਾਜ ਦੇ ਨਾਵਾਂ ਦੀ ਸ਼ਿਫ਼ਾਰਿਸ਼ ਕੀਤ ਹੈ। ਰਾਜਨਿਵਾਸ ਦੇ ਇਕ ਅਧਿਕਾਰੀ ਨੇ ਕਿਹਾ ਕਿ 1 ਮਾਰਚ ਨੂੰ ਮੁੱਖ ਮੰਤਰੀ ਦੁਆਰਾ ਆਤਿਸ਼ੀ ਮਾਰਲੇਨਾ ਅਤੇ ਸੌਰਭ ਭਾਰਦਵਾਜ ਨੂੰ ਮੰਤਰੀਆਂ ਦੇ ਰੂਪ 'ਚ ਨਿਯੁਕਤ ਕਰਨ ਦੀ ਸ਼ਿਫ਼ਾਰਿਸ਼ ਮਿਲਣ 'ਤੇ ਉਪ ਰਾਜਪਾਲ ਨੇ ਉਸੇ ਦਿਨ ਰਾਸ਼ਟਰਪਤੀ ਨੂੰ ਇਸਦੀ ਸ਼ਿਫ਼ਾਰਿਸ਼ ਕੀਤੀ। ਦਿੱਲੀ 'ਚ ਕਦੇ ਵੀ ਸਿਰਫ਼ 6 ਮੰਤਰੀ ਹੋ ਸਕਦੇ ਹਨ ਇਸ ਲਈ ਉਨ੍ਹਾਂ ਦੀ ਨਿਯੁਕਤੀ ਤਾਂ ਹੀ ਪ੍ਰਭਾਵੀ ਹੋਵੇਗੀ ਜਦੋਂ ਰਾਸ਼ਟਰਪਤੀ ਦੁਆਰਾ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਵੇਗਾ। 28 ਫਰਵਰੀ ਨੂੰ ਰਾਸ਼ਟਰਪਤੀ ਨੂੰ ਸਿਸੋਦੀਆ ਅਤੇ ਜੈਨ ਦਾ ਅਸਤੀਫਾ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ– ਅਫਵਾਹਾਂ ਨੂੰ ਲੈ ਕੇ ਸੀ. ਬੀ. ਐੱਸ. ਈ. ਨੇ ਕੀਤਾ ਵਿਦਿਆਰਥੀਆਂ ਨੂੰ ਅਲਰਟ
ਭਾਜਪਾ ਨੇ ਕੇਜਰੀਵਾਲ ਦਾ ਅਸਤੀਫਾ ਮੰਗਿਆ
ਭਾਜਪਾ ਦੀ ਦਿੱਲੀ ਇਕਾਈ ਨੇ ‘ਆਪ’ ਸਰਕਾਰ ਦੀ ਰੱਦ ਕੀਤੀ ਜਾ ਚੁੱਕੀ ਆਬਕਾਰੀ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ।
ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪੁੱਛਿਆ ਕਿ ਜੇਕਰ ਕੇਜਰੀਵਾਲ ਮੁਤਾਬਕ ਉਨ੍ਹਾਂ ਦੇ ਮੰਤਰੀ ‘ਨਿਰਦੋਸ਼’ ਹਨ ਤਾਂ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਕੋਈ ਰਾਹਤ ਕਿਉਂ ਨਹੀਂ ਦਿੱਤੀ।
ਇਹ ਵੀ ਪੜ੍ਹੋ– Airtel ਦੇ ਗਾਹਕਾਂ ਨੂੰ ਲੱਗ ਸਕਦੈ ਵੱਡਾ ਝਟਕਾ, ਕੰਪਨੀ ਨੇ ਦਿੱਤੇ ਇਹ ਸੰਕੇਤ
ਭਾਰਤ ਪਹੁੰਚੀ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, PM ਮੋਦੀ ਨੇ ਕੀਤਾ ਸਵਾਗਤ
NEXT STORY