ਗੈਜੇਟ ਡੈਸਕ- ਏਅਰਟੈੱਲ ਦੇ ਗਾਹਕਾਂ ਨੂੰ ਆਉਣ ਵਾਲੇ ਦਿਨਾਂ 'ਚ ਵੱਡਾ ਝਟਕਾ ਲੱਗ ਸਕਦਾ ਹੈ। ਇਸਨੂੰ ਲੈ ਕੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੰਕੇਤ ਦਿੱਤੇ ਹਨ। ਦਰਅਸਲ, ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਟੈਰਿਫ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਕਿ ਏਅਰਟੈੱਲ ਇਸ ਸਾਲ ਸਾਰੇ ਪਲਾਨ ਦੀਆਂ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਮੋਬਾਇਲ ਵਰਲਡ ਕਾਂਗਰਸ 'ਚ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ।
ਸਾਲ ਦੇ ਅੱਧ 'ਚ ਵੱਧ ਸਕਦੇ ਹਨ ਟੈਰਿਫ ਪਲਾਨ
ਮਿੱਤਲ ਨੇ ਕਿਹਾ ਕਿ ਕੰਪਨੀ 'ਚ ਬਹੁਤ ਜ਼ਿਆਦਾ ਪੂੰਜੀ ਲਗਾਈ ਗਈ ਹੈ ਜਿਸਨੇ ਬੈਲੇਂਸ ਸ਼ੀਟ ਨੂੰ ਮਜਬੂਤ ਬਣਾਇਆ ਹੈ ਪਰ ਟੈਲੀਕਾਮ ਇੰਡਸਟਰੀ 'ਚ ਲਾਗਤ 'ਤੇ ਰਿਟਰਨ ਬਹੁਤ ਘੱਟ ਮਿਲਦਾ ਹੈ। ਇਸਨੂੰ ਬਦਲਣ ਦੀ ਲੋੜ ਹੈ। ਅਸੀਂ ਛੋਟੇ ਤੌਰ 'ਤੇ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰਨ ਜਾ ਰਹੇ ਹਾਂ ਜੋ ਟੈਰਿਫ ਨੂੰ ਸਹੀ ਸਥਿਤੀ 'ਚ ਲਿਆਉਣ ਲਈ ਜ਼ਰੂਰੀ ਹੈ। ਹਾਲਾਂਕਿ ਪਲਾਨ ਦੀਆਂ ਕੀਮਤਾਂ 'ਚ ਕਿੰਨੇ ਰੁਪਏ ਤਕ ਦਾ ਵਾਧਾ ਹੋ ਸਕਦੀ ਹੈ, ਇਹ ਉਨ੍ਹਾਂ ਨੇ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੱਧ 'ਚ ਮੋਬਾਇਲ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਈਆਂ ਜਾ ਸਕਦੀਆਂ ਹਨ।
240W ਦੀ ਚਾਰਜਿੰਗ ਨਾਲ Realme GT 3 ਲਾਂਚ, ਚਾਰ ਮਿੰਟਾਂ 'ਚ 50 ਫੀਸਦੀ ਹੋ ਜਾਵੇਗਾ ਚਾਰਜ
NEXT STORY