ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੇ ਕਥਿਤ ਟਿੱਪਣੀਆਂ ਵਾਲੇ ਵੀਡੀਓ 'ਤੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਕਲਿੱਪ ਅਸਲੀ ਹੈ। ਇਸ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ, "ਹੁਣ ਦਿੱਲੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਰਿਪੋਰਟ ਸਪੱਸ਼ਟ ਹੈ, ਹਾਊਸ ਟ੍ਰਾਂਸਕ੍ਰਿਪਟ, ਵੀਡੀਓ ਅਤੇ ਆਡੀਓ ਸਭ ਮੇਲ ਖਾਂਦੇ ਹਨ। ਸ਼੍ਰੀਮਤੀ ਆਤਿਸ਼ੀ ਨੂੰ ਮੈਨੂੰ ਆ ਕੇ ਮਿਲਣਾ ਚਾਹੀਦਾ ਹੈ, ਆਪਣੀ ਗਲਤੀ ਮੰਨਣੀ ਚਾਹੀਦੀ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ।"
ਇਹ ਵੀ ਪੜ੍ਹੋ : ਵੱਡਾ ਹਾਦਸਾ: ਬਰਫ਼ ਨਾਲ ਜੰਮੀ ਝੀਲ ਦਾ ਆਨੰਦ ਮਾਣਨ ਆਏ ਦੋ ਸੈਲਾਨੀਆਂ ਦੀ ਡੁੱਬਣ ਨਾਲ ਮੌਤ (ਵੀਡੀਓ)
ਸ਼੍ਰੀ ਗੁਪਤਾ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਵੀਡੀਓ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਰਿਪੋਰਟ ਜਾਰੀ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੀ ਬੇਨਤੀ 'ਤੇ ਸਦਨ ਦੀ ਰਿਕਾਰਡਿੰਗ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਨੂੰ ਭੇਜੀ ਗਈ ਸੀ, ਜਿਸ ਦੀ ਹੁਣ ਰਿਪੋਰਟ ਆ ਗਈ ਹੈ। ਆਡੀਓ-ਵੀਡੀਓ ਮਾਮਲੇ ਦੀ ਡਿਟੇਲ ਜਾਂਚ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਡੀਓ ਅਤੇ ਵੀਡੀਓ ਇੱਕੋ ਜਿਹੇ ਹਨ। ਇਸ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸਲ ਸੱਚਾਈ ਇਹ ਹੈ ਕਿ ਸਿੱਖ ਗੁਰੂਆਂ ਬਾਰੇ ਕਥਿਤ ਟਿੱਪਣੀਆਂ ਦਾ ਕੋਈ ਜਵਾਬ ਦੇਣ ਦੀ ਥਾਂ ਆਤਿਸ਼ੀ ਸਿਆਸੀ ਚਾਲਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਸਟੇਟ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਦੱਸ ਦੇਈਏ ਕਿ ਇਹ ਵੀਡੀਓ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਵਿਰੋਧੀ ਧਿਰ ਦੀ ਮੰਗ 'ਤੇ ਜਾਂਚ ਲਈ ਭੇਜੀ ਗਈ ਸੀ। ਦਿੱਲੀ ਲੈਬ ਦੀ ਇਸ ਰਿਪੋਰਟ ਨੇ ਪਹਿਲਾਂ ਕੀਤੇ ਗਏ ਦਾਅਵਿਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਜਾਂਚ ਵਿੱਚ ਇਹ ਵੀਡੀਓ 'ਡਾਕਟਰਡ' (ਛੇੜਛਾੜ ਕੀਤੀ ਹੋਈ) ਪਾਈ ਗਈ ਸੀ। ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਇਸ ਵੀਡੀਓ ਨੂੰ ਨਕਲੀ (fake) ਦੱਸਿਆ ਜਾ ਰਿਹਾ ਸੀ। 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਵੱਲੋਂ ਸਿੱਖ ਗੁਰੂਆਂ ਦੇ ਕਥਿਤ ਅਪਮਾਨ ਦਾ ਮੁੱਦਾ ਇੱਕ ਵੱਡੇ ਰਾਜਨੀਤਿਕ ਵਿਵਾਦ ਵਿੱਚ ਬਦਲ ਗਿਆ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਲਤ ਦਾ ਇਤਿਹਾਸਕ ਫੈਸਲਾ: ਮਾਸੂਮ ਨਾਲ ਹੈਵਾਨੀਅਤ ਕਰਨ ਵਾਲੇ ਦਰਿੰਦੇ ਨੂੰ ਸੁਣਾਈ ਫਾਂਸੀ ਦੀ ਸਜ਼ਾ
NEXT STORY