ਨੋਇਡਾ, (ਇੰਟ.)- ਉੱਤਰ ਪ੍ਰਦੇਸ਼ ਦੇ ਨੋਇਡਾ ਵਿਖੇ ਸ਼ਨੀਵਾਰ ਸੀ.ਬੀ.ਆਈ. ਦੀ ਇਕ ਟੀਮ 'ਤੇ ਹਮਲਾ ਕਰ ਦਿੱਤਾ ਗਿਆ। ਇਹ ਟੀਮ ਰਿਸ਼ਵਤ ਦੇ ਇਕ ਮਾਮਲੇ 'ਚ ਦੋਸ਼ੀ ਨੂੰ ਫੜਨ ਲਈ ਗਈ ਸੀ। ਪੁਲਸ ਸੂਤਰਾਂ ਮੁਤਾਬਕ ਹਮਲੇ ਦੌਰਾਨ ਸੀ. ਬੀ.ਆਈ. ਦੇ ਕੁਝ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕੌਮੀ ਰਾਜਧਾਨੀ ਨਾਲ ਲੱਗਦੇ ਇਕ ਫਾਰਮ ਹਾਊਸ ਵਿਖੇ ਜਾਂਚ ਟੀਮ ਦੇ ਪਹੁੰਚਣ 'ਤੇ ਇਹ ਹਮਲਾ ਕੀਤਾ ਗਿਆ। ਮੰਨਿਆ ਜਾਂਦਾ ਹੈ ਕਿ ਦੋਸ਼ੀ ਸੁਨੀਲ ਦੱਤ ਉਥੇ ਲੁਕਿਆ ਹੋਇਆ ਸੀ। ਉਸ ਨੂੰ ਭਜਾਉਣ 'ਚ ਮਦਦ ਕਰਨ ਲਈ ਪਰਿਵਾਰ ਦੇ ਮੈਂਬਰਾਂ ਨੇ ਟੀਮ 'ਤੇ ਹਮਲਾ ਕਰ ਦਿੱਤਾ। ਬਾਅਦ 'ਚ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸੀ. ਬੀ. ਆਈ. ਦੇ ਅਧਿਕਾਰੀਆਂ ਨੂੰ ਛੁਡਾਇਆ।
ਆਰ. ਐੱਸ. ਐੱਸ. ਲਈ ਹੁਣ ਰਾਮ ਮੰਦਰ ਦੀ ਉਸਾਰੀ ਨਹੀਂ, ਕਸ਼ਮੀਰ ਹੈ ਪਹਿਲ : ਸ਼ਿਵ ਸੈਨਾ
NEXT STORY