ਆਗਰਾ- ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਮਾਸੂਮ ਨੂੰ ਉਸ ਦੀ ਚਾਚੀ ਨੇ ਕਮਰੇ 'ਚ ਬੁਲਾ ਕੇ ਕਰੰਟ ਲਾ ਦਿੱਤਾ, ਜਿਸ ਕਾਰਨ ਤੜਫ-ਤੜਫ ਕੇ ਉਸ ਦੀ ਮੌਤ ਹੋ ਗਈ। ਮਾਸੂਮ ਭਤੀਜਾ ਚੀਕਦਾ ਰਿਹਾ ਪਰ ਉਸ ਦਾ ਦਿਲ ਨਹੀਂ ਪਸੀਜਿਆ। ਇੰਨਾ ਹੀ ਨਹੀਂ ਚਾਚੀ ਨੇ ਲਾਸ਼ ਨੂੰ ਘਰ ਵਿਚ ਬਣੇ ਬਾਥਰੂਮ ਵਿਚ ਲੁੱਕਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਜਦੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਕਿਤੇ ਨਹੀਂ ਮਿਲਿਆ। ਕਾਫੀ ਲੱਭਣ ਮਗਰੋਂ ਉਸ ਦੀ ਲਾਸ਼ ਬਾਥਰੂਮ ਵਿਚ ਪਈ ਮਿਲੀ।
ਇਹ ਘਟਨਾ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਥਾਣਾ ਜਗਦੀਸ਼ਪੁਰਾ ਦੇ ਪ੍ਰੇਮ ਨਗਰ ਦੀ ਹੈ, ਜਿੱਥੇ ਆਰਵ ਨਾਂ ਦੇ 9 ਸਾਲ ਦੇ ਮਾਸੂਮ ਨੂੰ ਉਸ ਦਾ ਚਾਚਾ ਬਹੁਤ ਪਿਆਰ ਕਰਦਾ ਸੀ। ਆਪਣੀ ਕਮਾਈ ਦਾ ਕਾਫੀ ਹਿੱਸਾ ਭਤੀਜੇ 'ਤੇ ਖਰਚ ਕਰ ਦਿੰਦਾ ਸੀ। ਇਸ ਵਜ੍ਹਾ ਤੋਂ ਉਸ ਦੀ ਚਾਚੀ ਗਜਨਾ ਨਫ਼ਰਤ ਖਾਣ ਲੱਗੀ। ਇਸ ਲਈ ਭਜੀਤੇ ਨੂੰ ਕਮਰੇ ਵਿਚ ਬੁਲਾ ਕੇ ਕਰੰਟ ਲਾ ਕੇ ਤੜਫਾ-ਤੜਫਾ ਕੇ ਮਾਰ ਦਿੱਤਾ। ਚਾਚੀ ਨੇ ਬਚਣ ਲਈ ਲਾਸ਼ ਨੂੰ ਬਾਥਰੂਮ ਵਿਚ ਲੁੱਕੋ ਦਿੱਤਾ।
ਇਹ ਵੀ ਪੜ੍ਹੋ- ਬੱਚਿਆਂ ਦੀਆਂ ਮੌਜਾਂ, ਸਕੂਲ 18 ਜਨਵਰੀ ਤੱਕ ਬੰਦ
ਬਾਥਰੂਮ 'ਚ ਮਿਲੀ ਲਾਸ਼, ਘਰ 'ਚ ਮਚੀ ਚੀਕ-ਪੁਕਾਰ
ਮਾਸੂਮ ਦੀ ਲਾਸ਼ ਬਾਥਰੂਮ ਵਿਚ ਮਿਲਦੇ ਹੀ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਪੋਸਟਮਾਰਟਮ ਰਿਪੋਰਟ ਵਿਚ ਬਿਜਲੀ ਦੇ ਕਰੰਟ ਨਾਲ ਮੌਤ ਦੀ ਪੁਸ਼ਟੀ ਹੋਈ। ਇਸ 'ਤੇ ਪੁਲਸ ਨੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਚਾਚੀ 'ਤੇ ਕਤਲ ਦਾ ਸ਼ੱਕ ਹੋਇਆ। ਪੁਲਸ ਨੇ ਸਖਤਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਕਤਲ ਦੀ ਵਜ੍ਹਾ ਜਾਣ ਕੇ ਪੁਲਸ ਵੀ ਹੈਰਾਨ ਰਹਿ ਗਈ।
ਇਹ ਵੀ ਪੜ੍ਹੋ- 'ਟਾਰਜ਼ਨ ਬਾਬਾ' ਦੇ ਹਰ ਪਾਸੇ ਚਰਚੇ, 52 ਸਾਲ ਪੁਰਾਣੀ ਕਾਰ 'ਤੇ ਪਹੁੰਚੇ ਮਹਾਕੁੰਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਓ ਜੀ! ਹੁਣ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲਈ ਵੀ ਕਰਵਾਓ ਵਿਆਹ ਵਾਂਗ ਰਜਿਸਟ੍ਰੇਸ਼ਨ, ਨਹੀਂ ਤਾਂ...
NEXT STORY